ਚੀਨ ਨੇ ਆਪਣੇ ਫੌਜੀਆਂ ਲਈ ਬਣਾਏ ਠੰਡ-ਰੋਕੂ ਕੱਪੜੇ ਤੇ ਉਪਕਰਨ

11/27/2021 3:27:45 PM

ਨਵੀਂ ਦਿੱਲੀ (ਅਨਸ)-ਚੀਨ ਨੇ ਹਾਲ ਹੀ ਵਿਚ ਭਾਰਤੀ ਸਰਹੱਦ ’ਤੇ ਪਠਾਰੀ ਮੁਹਿੰਮਾਂ ਵਿਚ ਆਪਣੇ ਫੌਜੀਆਂ ਲਈ ਨਵੇਂ ਠੰਡ-ਰੋਕੂ ਕੱਪੜੇ ਅਤੇ ਉਪਕਰਨ ਬਣਾਏ ਹਨ, ਜੋ ਸਖਤ ਸਰਦੀਆਂ ਤੋਂ ਉਭਰਨ ਲਈ ਉਚਾਈ ਵਾਲੇ ਖੇਤਰਾਂ ’ਚ ਤਾਇਨਾਤ ਸਰਹੱਦ ਰੱਖਿਆ ਫੌਜੀਆਂ ਦਾ ਸਮਰਥਨ ਕਰਦੇ ਹਨ।

ਇਹ ਵੀ ਪੜ੍ਹੋ : ਦੱ. ਅਫਰੀਕਾ ਦੇ ਇਨ੍ਹਾਂ 7 ਦੇਸ਼ਾਂ ਦੀ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਸਿੰਗਾਪੁਰ ਦਾ ਵੱਡਾ ਫ਼ੈਸਲਾ

ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਕੱਪੜਿਆਂ ਅਤੇ ਉਪਕਰਨਾਂ ਨੂੰ ਲਗਾਤਾਰ ਦੂਸਰੇ ਸਾਲ ਅਪਗ੍ਰੇਡ ਕਰਨਾ ਚੀਨੀ ਪੀਪੁਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦਾ ਆਪਣੀ ਸਰਹੱਦ ਰੱਖਿਆ ਫੌਜੀਆਂ ਦੇ ਜੀਵਨ ਦੀ ਗੁਣਵੱਤਾ ਅਤੇ ਜੰਗ ਸਮਰੱਥਾ ’ਤੇ ਧਿਆਨ ਕੇਂਦਰਿਤ ਕਰਨਾ ਦਰਸਾਉਂਦਾ ਹੈ। ਕੇਂਦਰੀ ਫੌਜ ਕਮਿਸ਼ਨ (ਸੀ. ਐੱਮ. ਸੀ.) ਦੇ ਰਸਦ ਸਹਾਇਤਾ ਵਿਭਾਗ ਵੱਲੋਂ ਵਿਕਸਿਤ 10 ਤਰ੍ਹਾਂ ਦੇ ਨਵੇਂ ਕੱਪੜੇ ਅਤੇ ਉਪਕਰਣ ਸਰਹੱਦ ’ਤੇ ਵੰਡੇ ਜਾ ਰਹੇ ਹਨ।

Manoj

This news is Content Editor Manoj