ਚੀਨ ਬਣਾ ਰਿਹਾ ਦੁਨੀਆ ਦੀ ਸਭ ਤੋਂ ਵੱਡੀ ''ਸੁਰੰਗ'', ਭਾਰਤ, ਪਾਕਿ ਤੇ ਬੰਗਲਾਦੇਸ਼ ''ਚ ਮਹਾ ਜਲ ਸੰਕਟ ਦਾ ਖਤਰਾ

10/01/2020 6:29:11 PM

ਬੀਜਿੰਗ (ਬਿਊਰੋ) :ਚੀਨ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਬਣਾ ਰਿਹਾ ਹੈ। ਇਸ ਨਾਲ ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਵਿਚ ਮਹਾ ਜਲਸੰਕਟ ਆਉਣ ਦਾ ਖਦਸ਼ਾ ਹੈ। ਚੀਨ ਤਿੱਬਤ ਤੋਂ ਸ਼ਿਨਜਿਆਂਗ ਦੇ ਵਿਚ 1000 ਕਿਲੋਮੀਟਰ ਲੰਬੀ ਸੁਰੰਗ ਬਣਾਉਣ ਜਾ ਰਿਹਾ ਹੈ। ਸ਼ਿਨਜਿਆਂਗ ਸੂਬੇ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੀ ਤਰਜ 'ਤੇ ਵਿਕਸਿਤ ਕਰਨ ਲਈ ਚੀਨ ਇਹ ਸਭ ਕਰ ਰਿਹਾ ਹੈ। ਮਾਹਰਾਂ ਦੇ ਮੁਤਾਬਕ, ਚੀਨ ਦੇ ਇਸ ਕਦਮ ਦਾ ਉਦੇਸ਼ ਪਾਣੀ ਨੂੰ ਹਥਿਆਰ ਦੇ ਰੂਪ ਵਿਚ ਵਰਤਣਾ ਹੈ। ਉਹਨਾਂ ਨੇ ਸਲਾਹ ਦਿੱਤੀ ਕਿ ਡ੍ਰੈਗਨ ਦੀ ਇਸ ਚਾਲ ਨੂੰ ਅਸਫਲ ਕਰਨ ਲਈ ਭਾਰਤ ਨੂੰ 'ਅੰਤਰਰਾਸ਼ਟਰੀ ਬਹੁਪੱਖੀ ਫ੍ਰੇਮਵਰਕ' ਬਣਾਉਣਾ ਚਾਹੀਦਾ ਹੈ।

PunjabKesari

ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਬਣਾਉਣ ਵਿਚ ਲੱਗਾ ਚੀਨ
ਅਸਲ ਵਿਚ ਸਿੰਧੂ ਅਤੇ ਬ੍ਰਹਮਪੁੱਤਰ ਦੋਵੇਂ ਹੀ ਵੱਡੀਆਂ ਨਦੀਆਂ ਤਿੱਬਤ ਤੋਂ ਸ਼ੁਰੂ ਹੁੰਦੀਆਂ ਹਨ। ਸਿੰਧੂ ਨਦੀ ਪੱਛਮੀ ਉੱਤਰੀ ਭਾਰਤ ਤੋਂ ਹੋ ਕੇ ਪਾਕਿਸਤਾਨ ਦੇ ਰਸਤੇ ਅਰਬ ਸਾਗਰ ਵਿਚ ਡਿੱਗਦੀ ਹੈ। ਉੱਥੇ ਬ੍ਰਹਮਪੁੱਤਰ ਨਦੀ ਪੂਰਬੀ ਉੱਤਰ ਭਾਰਤ ਦੇ ਰਸਤੇ ਬੰਗਲਾਦੇਸ਼ ਵਿਚ ਜਾਂਦੀ ਹੈ। ਇਹ ਦੋਵੇਂ ਨਦੀਆਂ ਦੁਨੀਆ ਦੀ ਸਭ ਤੋਂ ਵੱਡੀਆਂ ਨਦੀਆਂ ਵਿਚ ਸ਼ਾਮਲ ਹਨ। ਚੀਨ ਕਈ ਸਾਲਤੋਂ ਬ੍ਰਹਮਪੁੱਤਰ ਨਦੀ ਦੀ ਦਿਸ਼ਾ ਬਦਲਣ ਵਿਚ ਲੱਗਾ ਹੋਇਆ ਹੈ। ਚੀਨ ਬ੍ਰਹਮਪੁੱਤਰ ਨਦੀ ਨੂੰ ਵਾਰਲੁੰਗ ਜਾਂਗਬੋ ਕਹਿੰਦਾ ਹੈ ਜੋ ਭੂਟਾਨ, ਅਰੂਣਾਚਲ ਪ੍ਰਦੇਸ਼ ਤੋਂ ਹੋ ਕੇ ਵੱਗਦੀ ਹੈ। ਬ੍ਰਹਮਪੁੱਤਰ ਅਤੇ ਸਿੰਧੂ ਦੋਵੇਂ ਹੀ ਨਦੀਆਂ ਚੀਨ ਦੇ ਸ਼ਿਨਜਿਆਂਗ ਇਲਾਕੇ ਵਿਚੋਂ ਨਿਕਲਦੀਆਂ ਹਨ। ਸਿੰਧੂ ਨਦੀ ਲੱਦਾਖ ਦੇ ਰਸਤੇ ਪਾਕਿਸਤਾਨ ਵਿਚ ਜਾਂਦੀ ਹੈ।

PunjabKesari

ਅਮਰੀਕੀ ਅਖਬਾਰ ਇਪੋਚ ਟਾਈਮਜ਼ ਨਾਲ ਗੱਲਬਾਤ ਵਿਚ ਲੰਡਨ ਦੇ ਸਾਊਥ ਏਸ਼ੀਆਂ ਇੰਸਟੀਚਿਊਟ ਦੇ ਡਾਕਟਰ ਬੁਰਜਿਨ ਵਾਘਮਾਰ ਨੇ ਕਿਹਾ,''ਵਰਤਮਾਨ ਪ੍ਰਾਜੈਕਟ ਵਿਚ ਬ੍ਰਹਮਪੁੱਤਰ ਨਦੀ ਦੇ ਪਾਣੀ ਨੂੰ 1000 ਕਿਲੋਮੀਟਰ ਲੰਬੀ ਸੁਰੰਗ ਬਣਾ ਕੇ ਤਿੱਬਤ ਦੇ ਪਠਾਰ ਤੋਂ ਲਿਜਾਂਦੇ ਹੋਏ ਤਕਲਮਕਾਨ ਤੱਕ ਲਿਜਾਣਾ ਹੈ। ਤਕਲਮਕਾਨ ਦੱਖਣ-ਪੱਛਮ ਸ਼ਿਨਜਿਆਂਗ ਦਾ ਰੇਗਿਸਤਾਨੀ ਇਲਾਕਾ ਹੈ।'' ਬ੍ਰਹਮਪੁੱਤਰ ਨਦੀ ਨੂੰ ਤਿੱਬਤ ਤੋਂ ਕੱਢ ਕੇ ਸ਼ਿਨਜਿਆਂਗ ਲਿਜਾਣ ਦਾ ਸਭ ਤੋਂ ਪਹਿਲਾਂ ਸੁਝਾਅ ਕਿੰਗ ਰਾਜਵੰਸ਼ ਨੇ 19ਵੀਂ ਸਦੀ ਵਿਚ ਦਿੱਤਾ ਸੀ ਪਰ ਇਸ 'ਤੇ ਆਉਣ ਵਾਲਾ ਖਰਚ, ਇੰਜੀਨੀਅਰਿੰਗ ਨਾਲ ਜੁੜੀ ਚੁਣੌਤੀ ਅਤੇ ਨਦੀਆਂ ਦਾ ਅੰਤਰਰਾਸ਼ਟਰੀ ਸਰੂਪ ਦੇਖਦੇ ਹੋਏ ਇਸ ਨੂੰ ਲਾਗੂ ਨਹੀਂ ਕੀਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਦੱਖਣੀ ਆਸਟ੍ਰੇਲੀਆਈ ਲੋਕਾਂ ਨੂੰ ਕੋਵਿਡ-19 ਦੀਆਂ ਇਹਨਾਂ ਪਾਬੰਦੀਆਂ 'ਚ ਮਿਲੇਗੀ ਛੋਟ

ਪ੍ਰਾਜੈਕਟ 'ਤੇ 11.7 ਅਰਬ ਡਾਲਰ ਤੋਂ ਵਧੇਰੇ ਦਾ ਖਰਚ
ਹਾਲ ਹੀ ਵਿਚ ਚੀਨੀ ਪ੍ਰਸ਼ਾਸਨ ਨੇ ਇਸ ਪ੍ਰਾਜੈਕਟ ਨੂੰ ਮੁੜ ਸ਼ੁਰੂ ਕੀਤਾ ਹੈ। ਇਸ ਦਾ ਟ੍ਰਾਇਲ ਵਰਤਮਾਨ ਸਮੇਂ ਵਿਚ ਯੂੰਨਾਨ ਸੂਬੇ ਵਿਚ ਚੱਲ ਰਿਹਾ ਹੈ। ਯੂੰਨਾਨ ਵਿਚ ਸੁਰੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈਕਿ ਇਸੇ ਤਕਨੀਕ ਦੀ ਵਰਤੋਂ ਬਾਅਦ ਵਿਚ ਸਿਨਜਿਆਂਗ ਵਿਚ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ 600 ਕਿਲੋਮੀਟਰ ਲੰਬੀ ਯੂੰਨਾਨ ਸੁਰੰਗ ਦਾ ਨਿਰਮਾਣ ਅਗਸਤ 2017 ਵਿਚ ਸ਼ੁਰੂ ਹੋਇਆ ਸੀ। ਇਸ ਪ੍ਰਾਜੈਕਟ 'ਤੇ 11.7 ਅਰਬ ਡਾਲਰ ਦਾ ਖਰਚ ਆਵੇਗਾ। ਚੀਨ ਨੇ ਪਹਿਲਾਂ ਹੀ ਬ੍ਰਹਮਪੁੱਤਰ ਦੀ ਸਹਾਇਕ ਨਦੀ ਸ਼ੀਆਬੂਕੂ ਦੀ ਧਾਰਾ ਰੋਕ ਦਿੱਤੀ ਹੈ। ਤਿੱਬਤੀ ਮਾਮਲਿਆਂ ਦੇ ਜਾਣਕਾਰ ਕਲਾਉਡੇ ਅਰਪੀ ਦੇ ਮੁਤਾਬਕ, ਚੀਨ ਸਿੰਧੂ ਨਦੀ ਦੀ ਧਾਰਾ ਨੂੰ ਪੱਛਮੀ ਤਿੱਬਤ ਵਿਚ ਲੱਦਾਖ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਉਸ ਨੂੰ ਬਦਲ ਕੇ ਸ਼ਿਨਜਿਆਂਗ ਦੀ ਤਾਰਿਮ ਘਾਟੀ ਵੱਲ ਮੋੜਨਾ ਚਾਹੁੰਦਾ ਹੈ।

PunjabKesari

ਦੁਨੀਆ ਲਈ ਅਜੂਬਾ ਹੋਵੇਗੀ 1000 ਕਿਲੋਮੀਟਰ ਲੰਬੀ ਸੁਰੰਗ
ਚੀਨੀ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਉਹ ਸ਼ਿਨਜਿਆਂਗ ਨੂੰ ਅਮਰੀਕਾ ਦੀ ਤਰਜ 'ਤੇ ਵਿਕਸਿਤ ਕਰਨਾ ਚਾਹੁੰਦੇ ਹਨ। ਇਸ ਲਈ ਉਹ 1000 ਕਿਲੋਮਟਰ ਲੰਬੀ ਸੁਰੰਗ ਦੇ ਜ਼ਰੀਏ ਇੱਥੇ ਵਿਸ਼ਾਲ ਝਰਨਾ ਬਣਾਉਣਾ ਚਾਹੁੰਦੇ ਹਨ। ਇਹ ਸੁਰੰਗ ਬਹੁਤ ਖਾਸ ਹੋਵੇਗੀ। ਇਸ ਨੂੰ ਬਣਾਉਣ ਵਿਚ ਪ੍ਰਤੀ ਕਿਲੋਮੀਟਰ 14 ਕਰੋੜ 73 ਲੱਖ ਡਾਲਰ ਦਾ ਖਰਚ ਆਵੇਗਾ। ਇਸ ਸੁਰੰਗ ਦੇ ਜ਼ਰੀਏ ਹਰੇਕ ਸਾਲ 10 ਤੋਂ 15 ਅਰਬ ਟਨ ਪਾਣੀ ਭੇਜਿਆ ਜਾ ਸਕੇਗਾ।  ਚੀਨ ਦਾ ਦਾਅਵਾ ਹੈ ਕਿ ਇਸ ਪ੍ਰਾਜੈਕਟ ਨਾਲ ਚੀਨ ਦੇ ਉਸ ਇਲਾਕੇ ਦਾ ਜਲ ਸੰਕਟ ਖਤਮ ਹੋ ਜਾਵੇਗਾ। ਪਹਿਲੇ ਪੜਾਅ ਵਿਚ ਚੀਨ 29 ਤਲਾਬਾਂ ਦਾ ਨਿਰਮਾਣ ਕਰੇਗਾ ਜਿਸ ਦੀ ਕੁੱਲ ਸਮਰੱਥਾ 21.8 ਅਰਬ ਕਿਊਬਿਕ ਮੀਟਰ ਪਾਣੀ ਧਾਰਨ ਦੀ ਹੈ। ਉੱਧਰ ਮਾਹਰਾਂ ਦਾ ਕਹਿਣਾ ਹੈਕਿ ਇਸ ਸੁਰੰਗ ਨਾਲ ਜੈਵ ਵਿਭਿੰਨਤਾ ਬਰਬਾਦ ਹੋ ਜਾਵੇਗੀ ਅਤੇ ਭੂਚਾਲ ਆਉਣ ਦਾ ਖਤਰਾ ਰਹੇਗਾ।


Vandana

Content Editor

Related News