ਚੀਨ ਨੇ ਮੌਸਮ ਸਬੰਧੀ ਨਵਾਂ ਉਪਗ੍ਰਹਿ ਕੀਤਾ ਲਾਂਚ

11/15/2017 11:24:34 PM

ਬੀਜਿੰਗ (ਭਾਸ਼ਾ)— ਚੀਨ ਨੇ ਮੌਸਮ ਸਬੰਧੀ ਨਵੇਂ ਉਪਗ੍ਰਹਿ ਨੂੰ ਅੱਜ ਸਫਲਤਾਪੂਰਵਕ ਲਾਂਚ ਕੀਤਾ, ਜੋ ਦੁਨੀਆ ਦੇ ਸਾਰੇ ਮੌਸਮਾਂ ਨੂੰ 3 ਆਯਾਮੀ ਅਤੇ ਬਹੁ-ਉਪਯੋਗੀ ਅਤੇ ਬੜੀ ਦੂਰ ਦੀਆਂ ਤਸਵੀਰਾਂ ਮੁਹੱਈਆ ਕਰਵਾਏਗਾ। ਲਾਂਗ ਮਾਰਚ-4ਸੀ ਰਾਕੇਟ ਨੇ ਉੱਤਰੀ ਚੀਨ ਦੇ ਸ਼ਾਂਗ ਸ਼ੀ ਸੂਬੇ 'ਚ ਤਈਯੂਆਨ ਉਪਗ੍ਰਹਿ ਲਾਂਚਿੰਗ ਕੇਂਦਰ ਤੋਂ ਫੇਂਗਯੁਨ-3ਡੀ ਉਪਗ੍ਰਹਿ ਦੇ ਨਾਲ ਉਡਾਣ ਭਰੀ। ਇਕ ਸਰਕਾਰੀ ਖਬਰ ਏਜੰਸੀ ਅਨੁਸਾਰ ਉਪਗ੍ਰਹਿ ਪੁਲਾੜ ਦੇ ਪੰਧ 'ਚ ਸ਼ਾਮਲ ਹੋ ਗਿਆ ਹੈ। ਇਹ ਉਪਗ੍ਰਹਿ ਸਤੰਬਰ 2013 'ਚ ਪੁਲਾੜ ਵਿਚ ਛੱਡੇ ਗਏ ਫੇਂਗਯੁਨ-3 ਸੀ ਉਪਗ੍ਰਹਿ ਦੇ ਨਾਲ ਨੈੱਟਵਰਕ ਬਣਾਏਗਾ, ਜਿਸ ਤੋਂ ਮੌਸਮ ਦੀ ਸਟੀਕ ਜਾਣਕਾਰੀ ਮਿਲੇਗੀ ਅਤੇ ਗ੍ਰੀਨ ਹਾਊਸ ਗੈਸਾਂ ਦੀ ਨਿਗਰਾਨੀ ਵਧੇਗੀ। ਇਸ ਨੈੱਟਵਰਕ ਨਾਲ ਚੀਨ ਦੇ ਆਫਤ ਰਾਹਤ ਕਾਰਜ ਨੂੰ ਮਦਦ ਮਿਲੇਗੀ।