ਚੀਨ ਨੇ ਸਫਲਤਾਪੂਰਵਕ 3 ਉਪਗ੍ਰਹਿ ਕੀਤੇ ਲਾਂਚ

09/12/2019 4:47:10 PM

ਬੀਜਿੰਗ (ਭਾਸ਼ਾ)— ਚੀਨ ਨੇ ਵੀਰਵਾਰ ਨੂੰ ਸਫਲਤਾਪੂਰਵਕ 3 ਉਪਗ੍ਰਹਿ ਲਾਂਚ ਕੀਤੇ। ਇਨ੍ਹਾਂ ਨਾਲ ਆਫਤ ਰੋਕਥਾਮ, ਸ਼ਹਿਰੀ ਨਿਰਮਾਣ ਅਤੇ ਧਰੁਵੀ ਖੇਤਰਾਂ ਦੀ ਨਿਗਰਾਨੀ ਕਰਨ ਅਤੇ ਗਲੋਬਲ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਵਿਚ ਮਦਦ ਮਿਲੇਗੀ। ਉੱਤਰੀ ਚੀਨ ਦੇ ਸ਼ਾਂਕਸ਼ੀ ਸੂਬੇ ਵਿਚ ਸਥਿਤ ਤਾਈਯੁਆਨ ਉਪਗ੍ਰਹਿ ਲਾਂਚ ਕੇਂਦਰ ਤੋਂ ਇਕ ਸੰਸਾਧਨ ਉਪਗ੍ਰਹਿ ਅਤੇ 2 ਛੋਟੇ ਉਪਗ੍ਰਹਿਆਂ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ 11:26 'ਤੇ ਇਕ ਲੌਂਗ ਮਾਰਚ-4ਬੀ ਕੈਰੀਅਰ ਰਾਕੇਟ ਜ਼ਰੀਏ ਲਾਂਚ ਕੀਤਾ ਗਿਆ। 

ਸੰਸਾਧਨ ਉਪਗ੍ਰਹਿ ਜੈੱਡ.ਵਾਈ-1 02ਡੀ ਦਾ ਵਿਕਾਸ ਚਾਈਨਾ ਅਕੈਡਮੀ ਆਫ ਸਾਇੰਸ ਤਕਨਾਲੋਜੀ ਨੇ ਕੀਤਾ ਹੈ। ਇਹ ਚੀਨ ਦੇ ਸਪੇਸ ਆਧਾਰਿਤ ਬੁਨਿਆਦੀ ਢਾਂਚੇ ਦਾ ਇਕ ਮਹੱਤਵਪੂਰਣ ਹਿੱਸਾ ਹੈ। ਸਰਕਾਰੀ ਗੱਲਬਾਤ ਕਮੇਟੀ ਨੇ ਜਾਣਕਾਰੀ ਦਿੱਤੀ ਕਿ ਇਹ ਕੁਦਰਤੀ ਸਰੋਤ ਜਾਇਦਾਦ ਪ੍ਰਬੰਧਨ, ਵਾਤਾਵਰਣ ਨਿਗਰਾਨੀ, ਆਫਤ ਰੋਕਥਾਮ ਤੇ ਕੰਟਰੋਲ, ਵਾਤਵਾਰਣ ਸੁਰੱਖਿਆ, ਸ਼ਹਿਰੀ ਨਿਰਮਾਣ, ਆਵਾਜਾਈ ਅਤੇ ਆਫਤ ਪ੍ਰਬੰਧਨ ਲਈ ਸੰਖੇਪ ਜਾਣਕਾਰੀ ਡਾਟਾ ਮੁਹੱਈਆ ਕਰਵਾਏਗਾ। 

ਉਪਗ੍ਰਹਿ ਦੇ ਪ੍ਰਾਜੈਕਟ ਪ੍ਰਬੰਧਕ ਲੀ ਯੀਫੈਨ ਨੇ ਕਿਹਾ ਕਿ ਇਸ ਵਿਚ 166 ਬੈਂਡ ਹਾਈਪਰਸਪੈਕਟ੍ਰਲ ਕੈਮਰਾ ਲੱਗਾ ਹੈ ਜੋ ਇਕ ਸਮੇਂ ਵਿਚ 166 ਤਸਵੀਰਾਂ ਲਵੇਗਾ। ਕੈਮਰਾ ਵਿਭਿੰਨ ਖਣਿਜਾਂ ਦੀਆਂ ਤਸਵੀਰਾਂ ਲਵੇਗਾ ਅਤੇ ਇਸ ਦੀ ਵਰਤੋਂ ਉੱਥੇ ਖਣਿਜਾਂ ਦੀ ਬਣਾਵਟ ਦਾ ਵਿਸ਼ਲੇਸ਼ਣ ਕਰਨ ਲਈ ਕੀਤੀ ਜਾਵੇਗੀ। ਉੱਥੇ ਬੀ.ਐੱਨ.ਯੂ-1 ਉਪਗ੍ਰਹਿ ਮੁੱਖ ਰੂਪ ਨਾਲ ਧਰੁਵੀ ਜਲਵਾਯੂ ਦੀ ਨਿਗਰਾਨੀ ਕਰੇਗਾ। ਉਪਗ੍ਰਹਿ ਸਮੁੰਦਰੀ ਬਰਫ ਵਿਚ ਤਬਦੀਲੀਆਂ ਦੀ ਰਿਪੋਰਟ ਕਰ ਸਕਦਾ ਹੈ ਜਿਸ ਨਾਲ ਸ਼ਿਪਿੰਗ ਵਿਚ ਮਦਦ ਮਿਲੇਗੀ।

Vandana

This news is Content Editor Vandana