ਚੀਨ ''ਚ ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ, ਹਜ਼ਾਰਾਂ ਨੂੰ ਛੱਡਣੇ ਪਏ ਘਰ

08/22/2019 11:58:50 AM

ਬੀਜਿੰਗ— ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ 'ਚ ਜ਼ਮੀਨ ਖਿਸਕਣ ਕਾਰਨ ਕਈ ਘਟਨਾਵਾਂ ਵਾਪਰੀਆਂ, ਜਿਸ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 35 ਲੋਕ ਅਜੇ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਮੁਤਾਬਕ 33 ਸਾਲਾ ਇਕ ਫਾਇਰ ਫਾਈਟਰ ਕਰਮਚਾਰੀ ਦੀ ਮੌਤ ਅਚਾਨਕ ਆਏ ਹੜ੍ਹ ਕਾਰਨ ਹੋ ਗਈ। ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਵੀ ਛੱਡ ਕੇ ਜਾਣਾ ਪਿਆ।

ਫਾਇਰ ਫਾਈਟਰਜ਼ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਗਿਆ ਸੀ। ਸਰਕਾਰੀ ਸਮਾਚਾਰ ਏਜੰਸੀ ਨੇ ਸਿਚੁਆਨ ਫਾਇਰ ਫਾਈਟਰਜ਼ ਅਤੇ ਬਚਾਅ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਕ ਹੋਰ ਫਾਇਰ ਫਾਈਟਰਜ਼ ਦੀ ਐਮਰਜੈਂਸੀ ਇਲਾਜ ਚੱਲ ਰਿਹਾ ਹੈ। ਵੈਨਚੁਆਨ ਦੇ ਪਰਬਤੀ ਖੇਤਰ ਅਬਾ ਤਿੱਬਤ ਅਤੇ ਕਿਆਂਗ ਖੇਤਰ ਤੋਂ ਤਕਰੀਬਨ 10,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲੈ ਜਾਇਆ ਗਿਆ ਹੈ। ਇੱਥੇ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਿਚੁਆਨ ਦੀ ਰਾਜਧਾਨੀ ਚੇਂਗਦੂ 'ਚ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਕਈ ਘਰਾਂ 'ਚ ਬਿਜਲੀ ਸਪਲਾਈ ਠੱਪ ਹੋ ਗਈ ਹੈ, ਪੁਲ ਨੁਕਸਾਨਿਆ ਗਿਆ ਹੈ ਤੇ ਰਸਤੇ ਬੰਦ ਹੋ ਗਏ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸਿੱਧ ਸੈਲਾਨੀ ਸਥਾਨਾਂ ਤੋਂ ਸੁਰੱਖਿਅਤ ਸਥਾਨਾਂ 'ਤੇ ਲੈ ਜਾਣ ਲਈ 20 ਬੱਸਾਂ ਅਤੇ ਦੋ ਹੈਲੀਕਾਪਟਰ ਭੇਜੇ ਗਏ ਹਨ।