ਚੀਨ ਦੇ ਇਕ ਹੋਰ ਪਿੰਡ ''ਚ ਖਿਸਕੀ ਜ਼ਮੀਨ, 6 ਵਿਅਕਤੀ ਫਸੇ ਮਲਬੇ ਹੇਠ

08/30/2017 12:23:32 PM

ਕਿੰਘਾਈ— ਚੀਨ ਦੇ ਸੂਬੇ ਕਿੰਘਾਈ 'ਚ ਬੁੱਧਵਾਰ ਤੜਕੇ 4.30 ਵਜੇ ਜ਼ਮੀਨ ਖਿਸਕ ਗਈ। ਇਸ ਕਾਰਨ 9 ਲੋਕ ਮਲਬੇ 'ਚ ਫੱਸ ਗਏ, ਜਿਨ੍ਹਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ। ਬਚਾਅ ਕਰਮਚਾਰੀਆਂ ਨੇ ਕਿਹਾ ਕਿ ਰਾਹਤ ਕਰਮਚਾਰੀਆਂ ਨੇ 3 ਵਿਅਕਤੀਆਂ ਨੂੰ ਤਾਂ ਮਲਬੇ 'ਚੋਂ ਕੱਢ ਲਿਆ ਪਰ ਅਜੇ ਤਕ ਬਾਕੀ 6 ਨੂੰ ਬਚਾਉਣ ਲਈ ਮੁਹਿੰਮ ਚੱਲ ਰਹੀ ਹੈ। 
ਜ਼ਮੀਨ ਖਿਸਕਣ ਦੀ ਇਹ ਵਾਰਦਾਤ ਗੋਉਲੂ ਤਿੱਬਤ ਸਵਾਇਤ ਖੇਤਰ ਦੇ ਇਕ ਪਿੰਡ 'ਚ ਵਾਪਰੀ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੱਖਣੀ-ਪੱਛਮੀ ਚੀਨ 'ਚ ਜ਼ਮੀਨ ਖਿਸਕਣ ਦੀਆਂ ਦੋ ਘਟਨਾਵਾਂ ਵਾਪਰੀਆਂ ਸਨ ਜਿਸ ਕਾਰਨ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 18 ਲੋਕ ਅਜੇ ਵੀ ਲਾਪਤਾ ਹਨ।