''ਦਲਾਈਲਾਮਾ ਦੀ ਤਾਕਤ ਬਾਰੇ ਜਾਣੂ ਹੈ ਚੀਨ''

03/15/2019 5:00:57 PM

ਨਿਊਯਾਰਕ— ਤਿੱਬਤੀ ਅਧਿਆਤਮਕ ਨੇਤਾ ਦਲਾਈਲਾਮਾ ਦੀ ਜੀਵਨੀ ਦੇ ਲੇਖਕ ਤੇ ਭਾਰਤੀ ਮੂਲ ਦੇ ਇਕ ਅਮਰੀਕੀ ਪੱਤਰਕਾਰ ਨੇ ਕਿਹਾ ਹੈ ਕਿ ਚੀਨ ਆਪਣਾ ਦਲਾਈਲਾਮਾ ਬਣਾਉਣਾ ਚਾਹੁੰਦਾ ਹੈ ਤੇ ਉਹ ਚਾਹੁੰਦਾ ਹੈ ਕਿ ਜਦੋਂ ਤੱਕ ਉਹ ਉਸ ਦੀ ਮਰਜ਼ੀ ਨਾਲ ਚੱਲੇਗਾ, ਉਦੋਂ ਤੱਕ ਉਹ ਉਸ ਨੂੰ ਆਪਣੇ ਪ੍ਰਭਾਵ ਦੇ ਔਜ਼ਾਰ ਦੇ ਰੂਪ 'ਚ ਉਸ ਦੇ ਅਹੁਦੇ ਤੇ ਕਦ ਨੂੰ ਮਾਨਤਾ ਦੇਵੇਗਾ। ਮਯੰਕ ਛਾਇਆ ਦੀ ਇਹ ਟਿੱਪਣੀ ਤਿੱਬਤ ਤੋਂ ਦਲਾਈਲਾਮਾ ਦੇ ਭਾਰਤ ਆ ਜਾਣ ਦੀ ਇਸੇ ਹਫਤੇ 60ਵੀਂ ਵਰ੍ਹੇਗੰਢ ਮੌਕੇ ਆਈ ਹੈ।

ਸ਼ਿਕਾਗੋ 'ਚ ਰਹਿਣ ਵਾਲੇ ਛਾਇਆ ਸਾਲ 2007 'ਚ ਅਧਿਆਤਮਕ ਨੇਤਾ ਦੀ ਜੀਵਨੀ 'ਤੇ ਆਈ 'ਦਲਾਈਲਾਮਾ-ਮੈਨ, ਮਾਂਕ ਤੇ ਮਿਸਟਿਕ' ਨਾਂ ਦੀ ਕਿਤਾਬ ਦੇ ਲੇਖਕ ਹਨ, ਜਿਨ੍ਹਾਂ ਦੀ ਨਿੰਦਕਾਂ ਨੇ ਵੀ ਸ਼ਲਾਘਾ ਕੀਤੀ ਹੈ। ਹੁਣ ਤੱਕ ਇਹ ਪੁਸਤਕ ਦੁਨੀਆਭਰ ਦੀਆਂ 20 ਭਾਸ਼ਾਵਾਂ 'ਚ ਛੱਪ ਚੁੱਕੀ ਹੈ ਤੇ ਉਸ ਆਡੀਓ ਸੰਸਕਰਨ ਵੀ ਆ ਚੁੱਕੇ ਹਨ।

Baljit Singh

This news is Content Editor Baljit Singh