ਲਾਕਡਾਊਨ ''ਚ ਢਿੱਲ ਮਿਲਣ ਮਗਰੋਂ ਚੀਨ ''ਚ ਹੋਇਆ ''ਕਿਸਿੰਗ'' ਮੁਕਾਬਲਾ (ਤਸਵੀਰਾਂ)

04/22/2020 6:22:19 PM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਉੱਥੇ ਚੀਨ ਵਿਚ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੁੰਦੇ ਨਜ਼ਰ ਆ ਰਹੇ ਹਨ। ਇਸੇ ਕਾਰਨ ਚੀਨ ਸਰਕਾਰ ਨੇ ਲੋਕਾਂ ਨੂੰ ਲਾਕਡਾਊਨ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੁਝ ਜ਼ਰੂਰੀ ਕੰਮ ਹੌਲੀ-ਹੌਲੀ ਸ਼ੁਰੂ ਕੀਤੇ ਜਾ ਸਕਣ। ਇਸ ਦੌਰਾਨ ਚੀਨ ਦੀ ਇਕ ਫੈਕਟਰੀ ਦੀਆਂ ਅਨੋਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਕੁਝ ਲੋਕ ਅਜੀਬੋ-ਗਰੀਬ ਕਿਸਮ ਦੀ ਖੇਡ ਖੇਡਦੇ ਨਜ਼ਰ ਆਏ।

ਇਸ ਖੇਡ ਦਾ ਨਾਮ ਕਿਸਿੰਗ ਮੁਕਾਬਲਾ (Kissing contest) ਮੁਕਾਬਲਾ ਰੱਖਿਆ ਗਿਆ। ਇਸ ਮੁਕਾਬਲੇ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੂਜੇ ਪਾਸੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈਕਿ ਚੀਨ ਵਿਚ ਕੋਰੋਨਾਵਾਇਰਸ ਦੇ ਮਾਮਲੇ ਘੱਟ ਹੋਣ ਦੇ ਬਾਅਦ ਚੀਨ ਸਰਕਾਰ ਨੇ ਲਾਕਡਾਊਨ ਵਿਚ ਥੋੜ੍ਹੀ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਚੀਨ ਦੇ ਸੂਜ਼ੌ ਸ਼ਹਿਰ ਦੀ ਇਕ ਫੈਕਟਰੀ ਦੇ ਦੁਬਾਰਾ ਖੁੱਲ੍ਹਣ' ਤੇ ਕਰਮਚਾਰੀਆਂ ਨੇ ਅਜੀਬੋ-ਗਰੀਬ ਤਰੀਕੇ ਨਾਲ ਜਸ਼ਨ ਮਨਾਇਆ। 

ਉਹਨਾਂ ਲੋਕਾਂ ਨੇ ਕਿਸਿੰਗ ਮੁਕਾਬਲੇ ਦਾ ਆਯੋਜਨ ਕੀਤਾ ਜਿਸ ਵਿਚ ਕਰਮਚਾਰੀ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆਏ। ਭਾਵੇਂਕਿ ਇਸ ਦੌਰਾਨ ਕਰਮਚਾਰੀਆਂ ਵਿਚਾਲੇ ਸ਼ੀਸ਼ਾ ਰੱਖਿਆ ਗਿਆ ਸੀ। ਉੱਥੇ ਸੋਸ਼ਲ ਮੀਡੀਆ 'ਤੇ ਲਗਾਤਾਰ ਲੋਕ ਅਜਿਹੇ ਕਦਮਾਂ ਦੀ ਆਲੋਚਨਾ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈਕਿ ਜਿੱਥੇ ਚੀਨ ਸਰਕਾਰ ਨੇ ਉਚਿਤ ਦੂਰੀ ਬਣਾਈ ਰੱਖਣ ਦੀ ਸ਼ਰਤ 'ਤੇ ਲਾਕਡਾਊਨ ਵਿਚ ਛੋਟ ਦਿੱਤੀ ਹੈ ਤਾਂ ਉੱਥੇ ਇਸ ਫੈਕਟਰੀ ਦੇ ਕਰਮਚਾਰੀ ਖੁਦ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕ ਇਸ ਮੁਕਾਬਲੇ ਵਿਚ ਹਿੱਸਾ ਲੈ ਰਹੇ ਹਨ। ਇਸ ਦੌਰਾਨ ਉਹਨਾਂ ਨੇ ਫੈਕਟਰੀ ਕਰਮਚਾਰੀਆਂ ਦੇ ਕੱਪੜੇ ਪਹਿਨੇ ਹੋਏ ਹਨ। 

ਗਲੋਬਲ ਟਾਈਮਜ਼ ਦਾ ਕਹਿਣਾ ਹੈਕਿ ਇਹ ਮੁਕਾਬਲਾ ਕਾਰਖਾਨੇ ਦੀ ਬਹਾਲੀ ਦੀ ਖੁਸ਼ੀ ਵਿਚ ਰੱਖਿਆ ਗਿਆ ਸੀ। ਇਸ ਮਾਮਲੇ ਵਿਚ ਫੈਕਟਰੀ ਮਾਲਕ ਮਾ ਦਾ ਕਹਿਣਾ ਹੈ ਕਿ ਅਸੀਂ ਮੁਕਾਬਲੇ ਦੌਰਾਨ ਖਤਰਾ ਘੱਟ ਕਰਨ ਲਈ ਭਾਗੀਦਾਰਾਂ ਵਿਚ ਸ਼ੀਸ਼ਾ ਰੱਖਿਆ ਸੀ। ਫੈਕਟਰੀ ਮਾਲਕ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਭਾਗੀਦਾਰਾਂ ਵਿਚੋਂ ਕੁਝ ਵਿਆਹੁਤਾ ਜੋੜੇ ਸਨ ਜੋ ਕਾਰਖਾਨੇ ਵਿਚ ਕੰਮ ਕਰਦੇ ਸਨ। ਇਸ ਮਹਾਮਾਰੀ ਕਾਰਨ ਕਈ ਲੋਕ ਤਣਾਅ ਦਾ ਸਾਹਮਣਾ ਕਰ ਰਹੇ ਸਨ ਜਿਸ ਕਾਰਨ ਉਹਨਾਂ ਨੂੰ ਖੁਸ਼ ਕਰਨ ਲਈ ਇਹ ਮੁਕਾਬਲਾ ਆਯੋਜਿਤ ਕੀਤਾ ਗਿਆ।

Vandana

This news is Content Editor Vandana