ਦੱਖਣੀ ਚੀਨ ਸਾਗਰ ’ਚ ਅਮਰੀਕਾ-ਆਸਟਰੇਲੀਆ ਦੇ ਯੁੱਧ ਅਭਿਆਸ ਤੋਂ ਚਿੜਿ੍ਹਆ ਚੀਨ

06/12/2021 12:59:05 PM

ਇੰਟਰਨੈਸ਼ਨਲ ਡੈਸਕ : ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਤੇ ਆਸਟਰੇਲੀਆ ਦੇ ਦੱਖਣੀ ਚੀਨ ਸਾਗਰ ’ਚ ਹਾਲ ਹੀ ਦੇ ਸਮੁੰਦਰੀ ਅਭਿਆਸ ਨੂੰ ਸ਼ਕਤੀ ਪ੍ਰਦਰਸ਼ਨ ਕਰਾਰ ਦਿੱਤਾ। ਚੀਨ ਰਣਨੀਤਕ ਤੌਰ ’ਤੇ ਅਹਿਮ ਇਸ ਸਮੁੰਦਰੀ ਖੇਤਰ ’ਤੇ ਆਪਣਾ ਦਾਅਵਾ ਕਰਦਾ ਰਹਿੰਦਾ ਹੈ। ਅਮਰੀਕਾ ਦੀ ਜਲ ਸੈਨਾ ਦੇ ਸੱਤਵੇਂ ਬੇੜੇ ਨੇ ਦੱਸਿਆ ਕਿ ਗਾਈਡਿਡ ਮਿਜ਼ਾਈਲ ਵਿਨਾਸ਼ਕਾਰੀ ਯੂੁ. ਐੱਨ. ਐੱਸ. ਕਰਤਿਸ ਵਿਲਬਰ ਤੇ ਰਾਇਲ ਆਸਟਰੇਲੀਆਈ ਜਲ ਸੈਨਾ ਦੇ ਜੰਗੀ ਜਹਾਜ਼ ਐੱਚ. ਐੱਮ. ਏ. ਐੱਸ. ਬਲਾਰੈਟ ਨੇ ਦੱਖਣੀ ਚੀਨ ਸਾਗਰ ’ਚ ਇਕ ਹਫਤੇ ਦਾ ਸਾਂਝਾ ਅਭਿਆਸ ਪੂਰਾ ਕੀਤਾ।

ਇਹ ਵੀ ਪੜ੍ਹੋ : ਅਮਰੀਕਾ : ਇੰਡੀਆਨਾ ’ਚ ਭਿਆਨਕ ਸੜਕ ਹਾਦਸੇ ’ਚ ਹੋਈਆਂ 2 ਮੌਤਾਂ, ਕਈ ਜ਼ਖ਼ਮੀ 

ਇਸ ’ਚ ਜਹਾਜ਼ਾਂ ਦੀ ਫਿਰ ਤੋਂ ਸਪਲਾਈ, ਹੈਲੀਕਾਪਟਰ ਮੁਹਿੰਮ ਦੇ ਪ੍ਰਭਾਵ ਦੀ ਜਾਂਚ ਤੇ ਗੋਲੇ ਦਾਗਣ ਵਰਗੇ ਅਭਿਆਸ ਸ਼ਾਮਲ ਸਨ। ਰੋਜ਼ਾਨਾ ਹੋਣ ਵਾਲੀ ਕਾਨਫਰੰਸ ’ਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ‘ਅਜਿਹੀਆਂ ਚੀਜ਼ਾਂ ਕਰਨੀ ਚਾਹੀਦੀਆਂ ਹਨ, ਜੋ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਉਚਿਤ ਹੋਣ, ਨਾ ਕਿ ਇਥੇ ਸ਼ਕਤੀ ਪ੍ਰਦਰਸ਼ਨ ਕਰਨਾ ਚਾਹੀਦਾ ਹੈ।’

ਇਹ ਵੀ ਪੜ੍ਹੋ : ਜਾਰਜ ਫਲਾਈਡ ਦਾ ਵੀਡੀਓ ਰਿਕਾਰਡ ਕਰਨ ਵਾਲੀ ਲੜਕੀ ਨੂੰ ‘ਪੁਲਿਜ਼ਤਰ ਪੁਰਸਕਾਰ’ ਨੇ ਕੀਤਾ ਸਨਮਾਨਿਤ

ਅਮਰੀਕਾ ਤੇ ਚੀਨ ਦੇ ਗੁਆਂਢੀ ਦੇਸ਼ ਪੂੁਰੇ ਦੱਖਣੀ ਚੀਨ ਸਾਗਰ ’ਤੇ ਉਸ ਦੇ ਦਾਅਵੇ ਨੂੰ ਖਾਰਿਜ ਕਰਦੇ ਹਨ। ਇਸ ਖੇਤਰ ’ਚ ਸਾਲਾਨਾ ਤਕਰੀਬਨ 5 ਖਰਬ ਅਮਰੀਕੀ ਡਾਲਰ ਦਾ ਕਾਰੋਬਾਰ ਹੁੰਦਾ ਹੈ।

Manoj

This news is Content Editor Manoj