ਕਾਸ਼! ਚੀਨ ਦੀ ਤਰ੍ਹਾਂ 500 ਭ੍ਰਿਸ਼ਟ ਲੋਕਾਂ ਨੂੰ ਜੇਲ ''ਚ ਸੁੱਟ ਸਕਦਾ : ਇਮਰਾਨ

10/10/2019 9:02:28 AM

ਪੇਈਚਿੰਗ— 2 ਦਿਨ ਦੀ ਸਿਆਸੀ ਯਾਤਰਾ 'ਤੇ ਚੀਨ ਆਏ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਕਾਸ਼! ਉਹ ਚੀਨ 'ਚ ਭ੍ਰਿਸ਼ਟਾਚਾਰ ਖਿਲਾਫ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਹਿੰਮ ਦੀ ਤਰ੍ਹਾਂ ਆਪਣੇ ਇੱਥੇ 500 ਭ੍ਰਿਸ਼ਟ ਲੋਕਾਂ ਨੂੰ ਜੇਲ 'ਚ ਸੁੱਟ ਸਕਦੇ। ਉਨ੍ਹਾਂ ਨੇ ਕਿਹਾ ਕਿ ਬਦਕਿਸਮਤੀ ਨਾਲ ਪਾਕਿਸਤਾਨ 'ਚ ਮਾਮਲਿਆਂ ਦੀ ਪ੍ਰਕਿਰਿਆ ਬਹੁਤ ਹੀ ਗੁੰਝਲਦਾਰ ਹੈ।

ਦੱਸ ਦੇਈਏ ਕਿ ਪਾਕਿਸਤਾਨ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਪਹਿਲਾਂ ਹੀ 1 ਸਾਬਕਾ ਰਾਸ਼ਟਰਪਤੀ, 2 ਸਾਬਕਾ ਪ੍ਰਧਾਨ ਮੰਤਰੀਆਂ ਸਮੇਤ ਵਿਰੋਧੀ ਧਿਰ ਦੇ ਕਈ ਨੇਤਾ ਜੇਲ 'ਚ ਹਨ।


ਖਾਨ ਨੇ ਇੱਥੇ ਚਾਈਨਾ ਕੌਂਸਲ ਫਾਰ ਪ੍ਰਮੋਸ਼ਨ ਆਫ ਇੰਟਰਨੈਸ਼ਨਲ ਟ੍ਰੇਡ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਪਾਕਿ 'ਚ ਨਿਵੇਸ਼ ਦੇ ਰਸਤੇ ਭ੍ਰਿਸ਼ਟਾਚਾਰ ਇਕ ਵੱਡੀ ਰੁਕਾਵਟ ਬਣ ਗਈ ਹੈ ਅਤੇ ਚੀਨ ਕੋਲੋਂ ਉਨ੍ਹਾਂ ਭ੍ਰਿਸ਼ਟਾਚਾਰ 'ਤੇ ਲਗਾਮ ਲਾਉਣੀ ਸਿੱਖਣੀ ਹੈ।