​​​​​​​ਚੀਨ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝੱਟਕਾ, ਯਾਤਰੀਆਂ ''ਤੇ ਲਾਇਆ ਬੈਨ

01/16/2021 1:33:15 AM

ਕਰਾਚੀ - ਚੀਨ ਨੂੰ ਕਾਫੀ ਲੰਬੇ ਸਮੇਂ ਤੋਂ ਪਾਕਿਸਤਾਨ ਆਪਣਾ ਕਰੀਬੀ ਦੋਸਤ ਮੰਨਦਾ ਰਿਹਾ ਹੈ। ਜਦ ਵੀ ਪਾਕਿਸਤਾਨ ਕਿਸੇ ਆਰਥਿਕ ਸੰਕਟ ਵਿਚ ਫੱਸਦਾ ਹੈ ਤਾਂ ਉਸ ਨੂੰ ਬਾਹਰ ਕੱਢਣ ਵਾਲਾ ਦੇਸ਼ ਚੀਨ ਹੀ ਹੁੰਦਾ ਹੈ ਪਰ ਇਸ ਵਾਰ ਕੋਰੋਨਾ ਸੰਕਟ ਵਿਚ ਚੀਨ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਚੀਨ ਨੇ 10 ਪਾਕਿਸਤਾਨੀ ਮੁਸਾਫਿਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਪਿੱਛੋਂ ਪਾਕਿਸਤਾਨੀ ਮੁਸਾਫਿਰਾਂ 'ਤੇ ਆਰਜ਼ੀ ਯਾਤਰਾ ਪਾਬੰਦੀ ਲਾ ਦਿੱਤੀ ਹੈ। ਇਸ ਨਾਲ ਕੁਝ ਸਮੇਂ ਤੱਕ ਪਾਕਿਸਤਾਨੀ ਮੁਸਾਫਿਰ ਚੀਨ ਦੀ ਯਾਤਰਾ ਨਹੀਂ ਕਰ ਸਕਣਗੇ। ਜਿਓ ਨਿਊਜ਼ ਮੁਤਾਬਕ ਚੀਨ ਨੇ 3 ਹਫਤਿਆਂ ਲਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੀਆਂ ਉਡਾਣਾਂ 'ਤੇ ਵੀ ਰੋਕ ਲਾ ਦਿੱਤੀ ਹੈ।

ਇਹ ਵੀ ਪੜ੍ਹੋ -ਚੀਨ ’ਚ ਫਿਰ ਕੋਰੋਨਾ ਦਾ ਕਹਿਰ, ਤਿੰਨ ਦਿਨਾਂ ’ਚ ਬਣੇਗਾ 3 ਹਜ਼ਾਰ ਬੈੱਡਾਂ ਵਾਲਾ ‘ਹਸਪਤਾਲ’

ਕੰਗਾਲ ਪਾਕਿਸਤਾਨ ਨੂੰ 'ਦੋਸਤ' ਮਲੇਸ਼ੀਆ ਨੇ ਦਿੱਤਾ ਝੱਟਕਾ, ਪੈਸੇ ਨਾ ਚੁਕਾਉਣ 'ਤੇ ਜ਼ਬਤ ਕੀਤਾ ਜਹਾਜ਼
ਕੰਗਾਲੀ ਦੇ ਦੌਰ ਤੋਂ ਲੰਘ ਰਹੇ ਪਾਕਿਸਤਾਨ ਨੂੰ ਉਸ ਦੇ ਇਕ ਹੋਰ ਦੋਸਤ ਨੇ ਕਰਾਰਾ ਝੱਟਕਾ ਦਿੱਤਾ ਹੈ। ਮਲੇਸ਼ੀਆ ਨੇ ਪਾਕਿਸਤਾਨ ਦੀ ਸਰਕਾਰੀ ਏਵੀਏਸ਼ਨ ਕੰਪਨੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੇ ਇਕ ਬੋਇੰਗ-777 ਯਾਤਰੀ ਜਹਾਜ਼ ਨੂੰ ਜ਼ਬਤ ਕਰ ਲਿਆ ਹੈ।
ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਇਹ ਜਹਾਜ਼ ਲੀਜ਼ 'ਤੇ ਲਿਆ ਗਿਆ ਸੀ। ਪੈਸਾ ਨਾ ਚੁਕਾਉਣ 'ਤੇ ਇਸ ਨੂੰ ਜ਼ਬਤ ਕਰ ਲਿਆ ਗਿਆ ਹੈ। ਕੁਆਲਾਲੰਪੁਰ ਏਅਰਪੋਰਟ 'ਤੇ ਘਟਨਾ ਵੇਲੇ ਜਹਾਜ਼ ਵਿਚ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਉਨ੍ਹਾਂ ਨੂੰ ਬੇਇੱਜ਼ਤ ਕਰ ਕੇ ਹੇਠਾਂ ਉਤਾਰ ਦਿੱਤਾ ਗਿਆ।

ਇਹ ਵੀ ਪੜ੍ਹੋ -ਘਪਲੇ ਦੇ ਦੋਸ਼ਾਂ ਹੇਠ ਘਿਰੀ ਨੀਦਰਲੈਂਡ ਸਰਕਾਰ, ਦਿੱਤਾ ਅਸਤੀਫਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar