ਚੀਨ ਨੇ ਇਕ ਚੌਥਾਈ ਵਿਦੇਸ਼ੀ ਮੀਡੀਆ ਵੈੱਬਸਾਈਟਾਂ ''ਤੇ ਲਗਾਈ ਰੋਕ

10/22/2019 4:43:03 PM

ਬੀਜਿੰਗ—ਚੀਨ ਨੇ ਦੇਸ਼ 'ਚ ਵਿਦੇਸ਼ੀ ਸਮਾਚਾਰ ਸੰਗਠਨਾਂ ਦੇ ਇਕ ਧੜੇ 'ਤੇ ਰੋਕ ਲਗਾ ਦਿੱਤੀ ਹੈ ਜਿਸ ਦੇ ਤਹਿਤ ਚੀਨ ਦੇ ਨਾਗਰਿਕ ਇਨ੍ਹਾਂ ਸੰਸਥਾਨਾਂ ਦੀਆਂ ਵੈੱਬਸਾਈਟਾਂ ਦੀਆਂ ਖਬਰਾਂ ਦੇਖ ਅਤੇ ਪੜ੍ਹ ਨਹੀਂ ਸਕਣਗੇ। ਪ੍ਰੈੱਸ 'ਤੇ ਨਿਗਰਾਨੀ ਰੱਖਣ ਵਾਲੀ ਇਕ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਫਾਰੇਨ ਕਾਰੇਸਪੋਂਡੇਂਟਸ 'ਕਲੱਬ ਆਫ ਚਾਈਨਾ' (ਐੱਫ.ਸੀ.ਸੀ.ਸੀ.) ਨੇ ਇਕ ਬਿਆਨ 'ਚ ਕਿਹਾ ਕਿ ਦਰਅਸਲ ਚੀਨ ਦੇ ਨਾਗਰਿਕ ਹੁਣ ਇਥੇ ਕੰਮ ਕਰ ਰਹੇ 2015 ਸਮਾਚਾਰ ਸੰਗਠਨਾਂ 'ਚੋਂ 23 ਫੀਸਦੀ ਦੀ ਵਿਸ਼ੇ ਵਸਤੂ ਨਹੀਂ ਪੜ੍ਹ ਸਕਣਗੇ।
ਇਨ੍ਹਾਂ ਸਮਾਚਾਰ ਸੰਗਠਨਾਂ ਦੇ ਪੱਤਰਕਾਰ ਚੀਨ 'ਚ ਕੰਮ ਕਰਦੇ ਹਨ। ਐੱਫ.ਸੀ.ਸੀ.ਸੀ. ਨੇ ਦੱਸਿਆ ਕਿ ਮੁੱਖ ਰੂਪ ਨਾਲ ਅੰਗਰੇਜ਼ੀ 'ਚ ਕੰਮ ਕਰਨ ਵਾਲੇ 31 ਫੀਸਦੀ ਸਮਾਚਾਰ ਸੰਗਠਨਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਪ੍ਰਤੀਬੰਧਿਤ ਵੈੱਬਸਾਈਟਾਂ 'ਚ ਬੀ.ਬੀ.ਸੀ., ਬਲੂਮਬਰਗ, ਦਿ ਗਾਰਡੀਅਨ, ਦਿ ਨਿਊਯਾਰਕ ਟਾਈਮਜ਼, ਦਿ ਵਾਲ ਸਟ੍ਰੀਟ ਜਨਰਲ, ਵਾਸ਼ਿੰਗਟਨ ਪੋਸਟ, ਯੋਮੀਪੂਰੀ ਸਿਮਬਨ ਅਤੇ ਕਈ ਹੋਰ ਸ਼ਾਮਲ ਹਨ। ਚੀਨ 'ਚ ਤਥਾਕਥਿਤ 'ਗ੍ਰੇਟ ਫਾਇਰਵਾਲ' ਦੇ ਰਾਹੀਂ ਪ੍ਰਤੀਬੰਧ ਲਗਾਇਆ ਜਾਂਦਾ ਹੈ। ਆਧੁਨਿਕ ਤੌਰ 'ਤੇ ਇਹ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਸੈਂਸ਼ਰਸਿਪ ਉਪਕਰਨ ਹੈ।

Aarti dhillon

This news is Content Editor Aarti dhillon