ਚੀਨ 'ਚ ਸ਼ੁਰੂ ਹੋਇਆ 'ਆਈਸ ਫੈਸਟੀਵਲ', ਤਸਵੀਰਾਂ ਵਾਇਰਲ

01/09/2019 11:29:24 AM

ਬੀਜਿੰਗ (ਬਿਊਰੋ)— ਚੀਨ ਦੇ ਹੇਲੋਂਗਯਾਂਗ ਸੂਬੇ ਵਿਚ ਸਥਿਤ ਹਾਰਬਿਨ ਸ਼ਹਿਰ ਵਿਚ ਦੁਨੀਆ ਦਾ ਸਭ ਤੋਂ ਵੱਡਾ 'ਆਈਸ ਫੈਸਟੀਵਲ' 5 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ। ਹਰੇਕ ਸਾਲ ਹੋਣ ਵਾਲੇ ਇਸ ਤਿਉਹਾਰ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ।


ਇੱਥੇ ਦੱਸਣਯੋਗ ਹੈ ਕਿ ਸਾਲ 1980 ਦੇ ਦਹਾਕੇ ਤੋਂ ਇਸ ਤਿਉਹਾਰ ਦਾ ਆਯੋਜਨ ਚੀਨ ਵਿਚ ਕੀਤਾ ਜਾ ਰਿਹਾ ਹੈ। ਸਾਲ 2017 ਵਿਚ ਇਸ ਤਿਉਹਾਰ ਵਿਚ ਕਰੀਬ 1.8 ਕਰੋੜ ਲੋਕ ਪਹੁੰਚੇ ਸਨ। ਇਕ ਸਮਾਚਾਰ ਏਜੰਸੀ ਮੁਤਾਬਕ,''ਸ਼ਹਿਰ ਦੇ ਹਵਾਈ ਅੱਡੇ 'ਤੇ ਸਾਲ 2018 ਵਿਚ 2 ਕਰੋੜ ਤੋਂ ਜ਼ਿਆਦਾ ਯਾਤਰੀ ਆਏ।


ਸੈਲਾਨੀਆਂ ਵਿਚ ਹਾਰਬਿਨ ਵਿਚ ਬਣਿਆ ਸਾਈਬੇਰੀਅਨ ਟਾਈਗਰ ਪਾਰਕ ਵੀ ਕਾਫੀ ਲੋਕਪ੍ਰਿਅ ਹੈ। ਇੱਥੇ ਇਕ ਹਜ਼ਾਰ ਤੋਂ ਵੱਧ ਸਾਈਬੇਰੀਆਈ ਟਾਈਗਰਾਂ ਨੂੰ ਠੰਡੇ ਵਾਤਾਵਰਨ ਵਿਚ ਸੁਰੱਖਿਅਤ ਮਾਹੌਲ ਵਿਚ ਰੱਖਿਆ ਗਿਆ ਹੈ।


ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਤਿਉਹਾਰ ਵਿਚ ਕਈ ਅਜੂਬੇ ਤਿਆਰ ਕੀਤੇ ਗਏ ਹਨ।


ਕਰੀਬ 6 ਲੱਖ ਵਰਗ ਮੀਟਰ ਵਿਚ ਬਰਫ ਦੇ 100 ਤੋਂ ਜ਼ਿਆਦਾ ਮੰਦਰ ਅਤੇ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਇਸ ਲਈ 2 ਲੱਖ ਘਣ ਮੀਟਰ ਬਰਫ ਦੀ ਵਰਤੋਂ ਕੀਤੀ ਗਈ ਹੈ।


ਤਿਉਹਾਰ ਵਿਚ ਬਰਫ ਦੇ ਮਹਿਲਾਂ 'ਤੇ ਰਾਤ ਵਿਚ 3ਡੀ ਲਾਈਟ ਸ਼ੋਅ ਆਯੋਜਿਤ ਕੀਤਾ ਜਾਂਦਾ ਹੈ, ਜਿਸ ਨਾਲ ਕਲਾਕ੍ਰਿਤੀਆਂ ਦਾ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ।


ਸਨੋ ਸਿਟੀ ਨੂੰ ਚੀਨ ਸਮੇਤ ਦੁਨੀਆ ਭਰ ਦੇ 12 ਦੇਸ਼ਾਂ ਦੇ 10 ਹਜ਼ਾਰ ਕਲਾਕਾਰਾਂ ਨੇ ਮਾਈਨਸ 10 ਤੋਂ ਮਾਈਨਸ 20 ਡਿਗਰੀ ਦੇ ਤਾਪਮਾਨ ਵਿਚ ਬਣਾਇਆ ਹੈ।


ਇਹ ਤਿਉਹਾਰ ਪਹਿਲੀ ਵਾਰ ਸਾਲ 1985 ਵਿਚ ਆਯੋਜਿਤ ਕੀਤਾ ਗਿਆ ਸੀ।

Vandana

This news is Content Editor Vandana