ਚੀਨ ਨੂੰ ਅਮਰੀਕਾ-ਕੋਰੀਆ ਵਿਚਾਲੇ ਭਵਿੱਖ ''ਚ ਗੱਲਬਾਤ ਦੀ ਉਮੀਦ

02/28/2019 11:47:01 PM

ਬੀਜਿੰਗ— ਚੀਨ ਨੇ ਦੱਖਣੀ ਕੋਰੀਆ ਤੇ ਅਮਰੀਕਾ ਵਿਚਾਲੇ ਭਵਿੱਖ 'ਚ ਗੱਲਬਾਤ ਦੀ ਉਮੀਦ ਜਤਾਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਵਿਅਤਨਾਮ 'ਚ ਵੀਰਵਾਰ ਨੂੰ ਹੋਏ ਹਨੋਈ ਸਿਖਰ ਬੈਠਕ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੋਰੀਆਈ ਟਾਪੂ ਦੀ ਸਥਿਤੀ 'ਚ ਪਿਛਲੇ ਇਕ ਸਾਲ 'ਚ ਬਹੁਤ ਬਦਲਾਅ ਆਇਆ ਹੈ ਤੇ ਹੁਣ ਇਹ ਮੁੱਦਾ ਸਹੀ ਸਿਆਸੀ ਹੱਲ ਦੇ ਰਸਤੇ 'ਤੇ ਪਰਤ ਆਇਆ ਹੈ। ਅਜਿਹੇ ਨਤੀਜਿਆਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਹ ਬਦਲਆ ਇਸ਼ਾਰਾ ਕਰਦਾ ਹੈ ਕਿ ਗੱਲਬਾਤ ਤੇ ਸਲਾਹ ਹੀ ਇਕਲੌਤਾ ਰਸਤਾ ਹੈ, ਜਿਸ ਨਾਲ ਮਸਲੇ ਹੱਲ ਕੀਤੇ ਜਾ ਸਕਦੇ ਹਨ। ਕਾਂਗ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਤੇ ਦੱਖਣੀ ਕੋਰੀਆ ਭਵਿੱਖ 'ਚ ਵੀ ਇਕ-ਦੂਜੇ ਨਾਲ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕਰਨਗੇ ਤੇ ਸੰਯੁਕਤ ਰੂਪ ਨਾਲ ਪ੍ਰਮਾਣੂ ਹਥਿਆਰਬੰਦੀ ਦੀ ਦਿਸ਼ਾ ਤੇ ਕੋਰੀਆਈ ਟਾਪੂ 'ਚ ਸ਼ਾਂਤੀ ਸਥਾਪਿਤ ਕਰਨ ਲਈ ਸਾਕਾਰਾਤਮਕ ਕਦਮ ਚੁਕਾਂਗੇ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਇਸ ਮੁੱਦੇ 'ਤੇ ਚੀਨ ਸਾਕਾਰਾਤਮਕ ਭੂਮਿਕਾ ਨਿਭਾਏਗਾ।

Baljit Singh

This news is Content Editor Baljit Singh