ਲੱਦਾਖ ''ਚ ਮੂੰਹ ਦੀ ਖਾਣ ਤੋਂ ਬਾਅਦ ਵੀ ਨਹੀਂ ਸੁਧਰਿਆ ਚੀਨ, ਕੀਤੀ ਇਹ ਹਰਕਤ

12/13/2020 12:25:00 AM

ਬੀਜਿੰਗ-ਪੂਰਬੀ ਲੱਦਾਖ 'ਚ ਭਾਰਤੀ ਜਵਾਨਾਂ ਹਥੋਂ ਹਰ ਮੋਰਚੇ 'ਤੇ ਮੂੰਹ ਦੀ ਖਾਣ ਵਾਲਾ ਚੀਨ ਰੋਜ਼ਾਨਾ ਨਵੀਆਂ-ਨਵੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਕਦੇ ਗੁਜਰਾਤ ਨਾਲ ਲੱਗਦੇ ਪਾਕਿਸਤਾਨੀ ਏਅਰਬੇਸ 'ਤੇ ਅਭਿਆਸ ਲਈ ਫਾਈਟਰ ਜੈੱਟਸ ਅਤੇ ਫੌਜੀਆਂ ਨੂੰ ਭੇਜਦਾ ਹੈ ਤਾਂ ਕਦੇ ਐੱਲ.ਏ.ਸੀ. ਦੇ ਡੈਪਥ ਇਲਾਕਿਆਂ 'ਚ ਜਵਾਨਾਂ ਲਈ ਮਿਲਟਰੀ ਕੈਂਪਸ ਬਣਾਉਂਦੇ ਹੋਏ ਫੜਿਆ ਜਾਂਦਾ ਹੈ। ਚੀਨ ਭਾਰਤ ਵਿਰੁੱਧ ਸਾਜ਼ਿਸ਼ਾਂ ਰਚਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਉਸ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਹੁਣ ਉਸ ਨੂੰ ਇੰਨਾ ਡਰ ਸਤਾ ਰਿਹਾ ਹੈ ਕਿ ਉਸ ਨੇ ਆਪਣੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਲਈ ਨਵੇਂ ਤਰੀਕੇ ਦੇ ਸੂਟ ਬਣਵਾਏ ਹਨ।

ਇਹ ਵੀ ਪੜ੍ਹੋ -ਅਮਰੀਕਾ ਨੇ ਚੀਨ ਦੇ 'ਟ੍ਰਾਇਡ ਬਾਸ' ਤੇ ਪਬਲਿਕ ਸਕਿਓਰਟੀ ਮੁੱਖੀ 'ਤੇ ਲਾਈ ਪਾਬੰਦੀ

ਆਇਰਨ ਮੈਨ ਵਾਲੇ ਇਨ੍ਹਾਂ ਸੂਟਾਂ ਦਾ ਨਾਂ ਐਕਸੋਸਕੈਲੇਟਨ ਸੂਟ ਹੈ। ਚੀਨ ਦੇ ਫੌਜੀਆਂ ਨੇ ਇਨ੍ਹਾਂ ਸੂਟਾਂ ਨੂੰ ਪਾਉਣਾ ਸ਼ੁਰੂ ਕਰ ਦਿੱਤਾ। ਅਜੇ ਤਿੱਬਤ ਦੇ ਖੁਦਮੁਖਤਾਰ ਖੇਤਰ ਦੇ ਨਾਗਰੀ ਬਾਰਡਰ 'ਤੇ ਤਾਇਨਾਤ ਜਵਾਨਾਂ ਨੂੰ ਇਹ ਸੂਟ ਮਿਲੇ ਹਨ। ਇਨ੍ਹਾਂ ਕਾਰਣ ਉਚਾਈ ਵਾਲੀਆਂ ਥਾਵਾਂ 'ਤੇ ਚੀਨੀ ਫੌਜੀਆਂ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਲਾਭ ਮਿਲੇਗਾ।

ਇਹ ਵੀ ਪੜ੍ਹੋ -ਕਾਬੁਲ 'ਚ ਰਾਕਟ ਹਮਲਾ, 1 ਦੀ ਮੌਤ ਤੇ 2 ਜ਼ਖਮੀ

ਪੈਟ੍ਰੋਲਿੰਗ, ਸਮਾਨ ਪਹੁੰਚਾਉਣ ਵਿਚ ਅਸਰਦਾਰ ਹੋਵੇਗਾ ਇਹ ਸੂਟ
ਚੀਨ ਸਰਕਾਰ ਦੇ ਭੋਂਪੂ 'ਗਲੋਬਲ ਟਾਈਮਜ਼' ਨੇ ਮਾਹਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਐਕਸੋਸਕੈਲੇਟਨ ਸੂਟ ਫੌਜੀਆਂ ਲਈ ਕਈ ਤਰ੍ਹਾਂ ਦੇ ਮਿਸ਼ਨ ਵਿਚ ਲਾਭਕਾਰੀ ਹੁੰਦੇ ਹਨ। ਕਿਸੇ ਵੀ ਸਮਾਨ ਦੀ ਡਿਲੀਵਰੀ, ਪੈਟਰੋਲਿੰਗ ਕਰਨ ਅਤੇ ਸੰਤਰੀ ਦੀ ਡਿਊਟੀ ਵਿਚ ਅਜਿਹੇ ਸੂਟ ਅਸਰਦਾਰ ਸਾਬਿਤ ਹੋਣਗੇ।
ਗਲੋਬਲ ਟਾਈਮਜ਼ ਨੇ ਦੱਸਿਆ ਕਿ ਨਾਗਰੀ ਵਿਚ ਤਾਇਨਾਤ ਪੀ.ਐੱਲ.ਏ. ਦੇ ਕਈ ਜਵਾਨ  ਉਕਤ ਸੂਟ ਪਹਿਨ ਰਹੇ ਹਨ।

ਇਹ ਵੀ ਪੜ੍ਹੋ -VI ਦੇ ਇਸ ਨਵੇਂ ਪਲਾਨ 'ਚ ਯੂਜ਼ਰਸ ਨੂੰ ਮਿਲੇਗਾ ਅਨਲਿਮਟਿਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ

ਨਾਗਰੀ ਸਮੁੰਦਰੀ ਸਤ੍ਹਾ ਤੋਂ 5000 ਮੀਟਰ ਦੀ ਉਚਾਈ 'ਤੇ ਹੈ। ਅਜਿਹੀ ਹਾਲਤ ਵਿਚ ਫੌਜੀ ਇਕ ਬਾਲਗ ਵਿਅਕਤੀ ਜਿੰਨਾ ਸਾਮਾਨ ਆਸਾਨੀ ਨਾਲ ਚੁੱਕ ਸਕਣਗੇ। ਇਸ ਦੌਰਾਨ ਉਨ੍ਹਾਂ ਨੂੰ ਪੈਰਾਂ ਅਤੇ ਕਮਰ 'ਤੇ ਲੱਗਣ ਵਾਲੀਆਂ ਸੱਟਾਂ ਤੋਂ ਵੀ ਛੁਟਕਾਰਾ ਮਿਲੇਗਾ। ਚੀਨ ਨੇ ਸੂਟ ਨੂੰ ਲੈਕੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਹੈ ਪਰ ਰਿਪੋਰਟ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਸੂਟ ਕਾਫੀ ਹਲਕਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar