ਹੁਣ ਚੀਨ 'ਚ 'ਹੰਤਾ ਵਾਇਰਸ' ਦੀ ਦਸਤਕ, ਇਕ ਦੀ ਮੌਤ

03/24/2020 6:19:11 PM

ਬੀਜਿੰਗ (ਬਿਊਰੋ): ਚੀਨ ਹਾਲੇ ਪੂਰੀ ਤਰ੍ਹਾਂ ਕੋਰੋਨਾਵਾਇਰਸ ਦੀ ਚਪੇਟ ਵਿਚੋਂ ਬਾਹਰ ਨਿਕਲ ਵੀ ਨਹੀਂ ਪਾਇਆ ਹੈ ਕਿ ਉੱਥੇ ਇਕ ਹੋਰ ਨਵੇਂ ਵਾਇਰਸ ਦੇ ਪ੍ਰਕੋਪ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਚੀਨ ਦੀ ਸਰਕਾਰੀ ਮੀਡੀਆ ਸੰਸਥਾ ਗਲੋਬਲ ਟਾਈਮਜ਼ ਦੇ ਮੁਤਾਬਕ ਚੀਨ ਦੇ ਯੂਨਾਨ ਸੂਬੇ ਵਿਚ ਨਵਾਂ ਵਾਇਰਸ ਫੈਲਿਆ ਹੈ। ਇਸ ਨਾਲ ਇਕ ਵਿਅਕਤੀ ਦੀ ਮੌਤ ਹੋਈ ਹੈ। ਇਸ ਵਾਇਰਸ ਦਾ ਨਾਮ 'ਹੰਤਾ ਵਾਇਰਸ' (Hantavirus) ਹੈ। ਯੂ.ਐੱਸ. ਸੈਂਟਰ ਫੌਰ ਡਿਜੀਜ਼ ਐਂਡ ਕੰਟਰੋਲ ਵੱਲੋਂ ਜਾਰੀ ਉਕਤ ਤਸਵੀਰ ਹੰਤਾ ਵਾਇਰਸ ਦੀ ਹੈ।

ਵਾਇਰਸ ਸਰੀਰ 'ਚ ਇੰਝ ਹੁੰਦਾ ਹੈ ਦਾਖਲ
ਗਲੋਬਲ ਟਾਈਮਜ਼ ਦੇ ਮੁਤਾਬਕ ਹੰਤਾ ਵਾਇਰਸ ਨਾਲ ਪੀੜਤ ਵਿਅਕਤੀ ਬੱਸ ਤੋਂ ਸ਼ਾਡੋਂਗ ਸੂਬੇ ਪਰਤ ਰਿਹਾ ਸੀ। ਉਦੋਂ ਕੋਰੋਨਾ ਦੀ ਜਾਂਚ ਦੇ ਦੌਰਾਨ ਇਸ ਵਾਇਰਸ ਦਾ ਪਤਾ ਚੱਲਿਆ। ਇਸ ਬੱਸ ਵਿਚ ਕੁੱਲ 32 ਲੋਕ ਸਵਾਰ ਸਨ। ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ। ਜਦੋਂ ਤੋਂ ਚੀਨ ਨੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ ਉਦੋਂ ਤੋਂ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਿਆ ਹੋਇਆ ਹੈ।
ਯੂ.ਐੱਸ. ਸੈਂਟਰ ਫੌਜ ਡਿਜੀਜ਼ ਐਂਡ ਕੰਟਰੋਲ ਦੇ ਮੁਤਾਬਕ ਹੰਤਾ ਵਾਇਰਸ ਚੂਹਿਆਂ ਦੇ ਮਲ-ਮੂਤਰ ਅਤੇ ਥੁੱਕ ਵਿਚ ਹੁੰਦਾ ਹੈ। ਇਸ ਨਾਲ ਇਨਸਾਨ ਉਦੋਂ ਇਨਫੈਕਟਿਡ ਹੁੰਦਾ ਹੈ ਜਦੋਂ ਚੂਹੇ ਇਸ ਨੂੰ ਹਵਾ ਵਿਚ ਛੱਡ ਦਿੰਦੇ ਹਨ। ਹੰਤਾ ਵਾਇਰਸ ਸਾਹ ਜ਼ਰੀਏ ਸਰੀਰ ਵਿਚ ਦਾਖਲ ਹੁੰਦਾ ਹੈ।

PunjabKesari

ਸ਼ੁਰੂਆਤੀ ਲੱਛਣ
ਇਸ ਵਾਇਰਸ ਦੇ ਸ਼ੁਰੂਆਤੀ ਲੱਛਣ ਵਿਚ ਵਿਅਕਤੀ ਨੂੰ ਠੰਡ ਲੱਗਣ ਦੇ ਨਾਲ ਬੁਖਾਰ ਹੁੰਦਾ ਹੈ। ਇਸ ਦੇ ਬਾਅਦ ਮਾਂਸਪੇਸ਼ੀਆਂ ਵਿਚ ਦਰਦ ਹੋਣ ਲੱਗਦਾ ਹੈ। ਇਕ-ਦੋ ਦਿਨ ਬਾਅਦ ਸੁੱਕੀ ਖੰਘ ਆਉਂਦੀ ਹੈ। ਸਿਰ ਵਿਚ ਦਰਦ ਹੁੰਦਾ ਹੈ, ਉਲਟੀਆਂ ਆਉਣ ਲੱਗਦੀਆਂ ਹਨ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗਦੀ ਹੈ।

ਕੋਰੋਨਾਵਾਇਰਸ ਨਾਲੋਂ ਘੱਟ ਖਤਰਨਾਕ
ਇਹ ਵਾਇਰਸ ਚੀਨ ਦੇ ਜ਼ਿਆਦਤਰ ਪੇਂਡੂ ਇਲਾਕਿਆਂ ਵਿਚ ਹੁੰਦਾ ਹੈ। ਇਸ ਦੇ ਕਾਰਨ ਕਈ ਵਾਰ ਪਰਬਤਾਰੋਹੀਆਂ ਅਤੇ ਕੈਂਪਿੰਗ ਕਰਨ ਵਾਲੇ ਟੂਰਿਸਟਾਂ ਨੂੰ ਮੁਸ਼ਕਲ ਹੋ ਚੁੱਕੀ ਹੈ ਭਾਵੇਂਕਿ ਇਹ ਕੋਰੋਨਾਵਾਇਰਸ ਦੀ ਤਰ੍ਹਾਂ ਜਾਨਲੇਵਾ ਨਹੀਂ ਹੈ। ਹੁਣ ਚੀਨ ਵਿਚ ਵੱਡੀ ਗਿਣਤੀ ਵਿਚ ਲੋਕ ਟਵੀਟ ਕਰਕੇ ਇਹ ਡਰ ਜ਼ਾਹਰ ਕਰ ਰਹੇ ਹਨ ਕਿ ਇਹ  ਕਿਤੇ ਕੋਰੋਨਾਵਾਇਰਸ ਦੀ ਤਰ੍ਹਾਂ ਮਹਾਮਾਰੀ ਨਾ ਬਣ ਜਾਵੇ। ਲੋਕ ਕਹਿ ਰਹੇ ਹਨ ਕਿ ਜੇਕਰ ਚੀਨ ਦੇ ਲੋਕ ਜਾਨਵਰਾਂ ਨੂੰ ਜ਼ਿੰਦਾ ਖਾਣਾ ਬੰਦ ਨਹੀਂ ਕਰਨਗੇ ਤਾਂ ਇਹੀ ਹੁੰਦਾ ਰਹੇਗਾ। 

ਗੌਰਤਲਬ ਹੈ ਕਿ ਚੀਨ ਵਿਚ ਜੀਵ-ਜੰਤੂਆਂ ਨੂੰ ਖਾਣ ਦੀ ਪਰੰਪਰਾ ਹੈ। ਲੋਕ ਚੂਹੇ ਵੀ ਖਾਂਦੇ ਹਨ ਅਜਿਹੇ ਵਿਚ ਇਸ ਬੀਮਾਰੀ ਦੇ ਹੋਣ ਦਾ ਖਦਸ਼ਾ ਲਗਾਤਾਰ ਬਣਿਆ ਰਹਿੰਦਾ ਹੈ। ਇਹ ਚੂਹੇ ਜਾਂ ਗਲਿਹਰੀ ਦੇ ਸੰਪਰਕ ਵਿਚ ਆਉਣ ਨਾਲ ਇਨਸਾਨਾਂ ਵਿਚ ਫੈਲਦਾ ਹੈ। ਹੰਤਾ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਨਹੀਂ ਫੈਲਦਾ ਪਰ ਜੇਕਰ ਕੋਈ ਵਿਅਕਤੀ ਚੂਹਿਆਂ ਦੇ ਮਲ, ਯੂਰਿਨ ਆਦਿ ਨੂੰ ਛੂਹਣ ਦੇ ਬਾਅਦ ਆਪਣੀਆਂ ਅੱਖਾਂ, ਨੱਕ ਅਤੇ  ਮੂੰਹ ਨੂੰ ਛੂੰਹਦਾ ਹੈ ਤਾਂ ਉਸ ਦੇ ਹੰਤਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਖਤਰਾ ਵੱਧ ਜਾਂਦਾ ਹੈ। ਸੀ.ਡੀ.ਸੀ. ਦੇ ਮੁਤਾਬਕ ਹੰਤਾ ਵਾਇਰਸ ਜਾਨਲੇਵਾ ਹੈ। ਚੀਨ ਵਿਚ ਹੰਤਾ ਵਾਇਰਸ ਦਾ ਮਾਮਲੇ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਪੂਰੀ ਦੁਨੀਆ ਵੁਹਾਨ ਤੋਂ ਨਿਕਲੇ ਕੋਰੋਨਾਵਾਇਰਸ ਦੀ ਮਹਾਮਾਰੀ ਨਾਲ ਜੂਝ ਰਹੀ ਹੈ। ਕੋਰੋਨਾਵਾਇਰਸ ਹੁਣ  ਤੱਕ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ।


Vandana

Content Editor

Related News