ਚੀਨ : ਜਲ ਸੈਨਾ 'ਚ ਸ਼ਾਮਲ ਹੋਏ ਦੋ ਨਵੇਂ ਗਾਈਡਿਡ ਮਿਜ਼ਾਈਲ ਵਿਨਾਸ਼ਕਾਰੀ ਜਹਾਜ਼

05/13/2019 4:54:01 PM

ਬੀਜਿੰਗ (ਭਾਸ਼ਾ)— ਆਪਣੀ ਜਲ ਸੈਨਾ ਦਾ ਤੇਜ਼ੀ ਨਾਲ ਵਿਸਥਾਰ ਕਰ ਰਹੇ ਚੀਨ ਨੇ ਦੋ ਹੋਰ ਗਾਈਡਿਡ ਮਿਜ਼ਾਈਲ ਵਿਨਾਸ਼ਕਾਰੀ ਜਹਾਜ਼ਾਂ (Guided missile destroyer ship) ਨੂੰ ਸ਼ਾਮਲ ਕੀਤਾ ਹੈ। ਇੰਝ ਕਰ ਕੇ ਚੀਨ ਨੇ ਅਜਿਹੇ ਜੰਗੀ ਜਹਾਜ਼ਾਂ ਦੀ ਗਿਣਤੀ ਵਧਾ ਕੇ 20 ਕਰ ਲਈ ਹੈ ਜਦਕਿ ਆਉਣ ਵਾਲੇ ਸਮੇਂ ਵਿਚ ਉਸ ਦੀ ਇਨ੍ਹਾਂ ਦੀ ਗਿਣਤੀ ਵਿਚ ਹੋਰ ਵਾਧਾ ਕਰਨ ਦੀ ਯੋਜਨਾ ਹੈ। ਸਰਕਾਰੀ ਮੀਡੀਆ ਵਿਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। 

ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਹੈਕਿ ਬੀਤੇ ਸ਼ੁੱਕਰਵਾਰ ਨੂੰ ਤੱਟੀ ਨਗਰ ਡਾਲਿਯਨ ਵਿਚ ਦੋ ਟਾਇਪ 052 ਡੀ ਗਾਈਡਿਡ ਮਿਜ਼ਾਇਲ ਵਿਨਾਸ਼ਕਾਰਾਂ ਨੂੰ ਸ਼ਾਮਲ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਕਿ ਆਪਣੇ ਤਰ੍ਹਾਂ ਦੇ ਇਹ 19ਵੇਂ ਅਤੇ 20ਵੇਂ ਜਹਾਜ਼ ਹਨ। ਇਸ ਵਿਚ ਚੀਨੀ ਵਿਸ਼ਲੇਸ਼ਕਾਂ ਦੀ ਉਸ ਗੱਲ ਦਾ ਵੀ ਜ਼ਿਕਰ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਹੋਰ ਗਾਈਡਿਡ ਮਿਜ਼ਾਈਲ ਵਿਨਾਸ਼ਕਾਰੀ ਤਿਆਰ ਕੀਤੇ ਜਾ ਰਹੇ ਹਨ। 

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਚੀਨ ਕੋਲ ਹੁਣ 20 ਟਾਈਪ 052 ਡੀ ਜਾਂ ਤਾਂ ਸੇਵਾ ਵਿਚ ਹਨ ਜਾਂ ਫਿਰ ਉਨ੍ਹਾਂ ਨੂੰ ਜਲਦੀ ਹੀ ਸੇਵਾ ਵਿਚ ਸ਼ਾਮਲ ਕੀਤਾ ਜਾਵੇਗਾ। ਇਹ ਵਿਨਾਸ਼ਕਾਰੀ ਤੇਜ਼, ਉੱਚ ਗਤੀਸ਼ੀਲਤਾ ਵਾਲੇ ਲੰਬੀ ਦੂਰੀ ਵਾਲੇ ਜੰਗੀ ਜਹਾਜ਼ ਹਨ ਜਿਨ੍ਹਾਂ ਦੀ ਹਵਾਈ ਜਹਾਜ਼ ਕੈਰੀਅਰਜ਼ ਦੇ ਰੂਪ ਵਿਚ ਵਰਤੋਂ ਸੰਭਵ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਨੇ ਬੀਤੇ ਮਹੀਨੇ ਆਪਣੀ 70ਵੀਂ ਵਰ੍ਹੇਗੰਢ ਮਨਾਈ ਸੀ। ਇਸ ਸਮਾਗਮ ਵਿਚ ਆਪਣੇ ਦੇਸ਼ ਵਿਚ ਵਿਕਸਿਤ ਮਿਜ਼ਾਈਲ ਵਿਨਾਸ਼ਕ ਆਈ.ਐੱਨ.ਐੱਸ. ਕੋਲਕਾਤਾ ਅਤੇ ਟੈਂਕਰ ਆਈ.ਐੱਨ.ਐੱਸ. ਸ਼ਕਤੀ ਨਾਮ ਦੇ ਦੋ ਭਾਰਤੀ ਜਹਾਜ਼ਾਂ ਨੇ ਕਿੰਗਦਾਓ ਵਿਚ ਆਯੋਜਿਤ ਅੰਤਰਰਾਸ਼ਟਰੀ 'ਫਲੀਟ ਰੈਵਿਊ' ਵਿਚ ਹਿੱਸਾ ਲਿਆ ਸੀ। ਬੀਜਿੰਗ ਵਿਚ ਰਹਿਣ ਵਾਲੇ ਮਿਲਟਰੀ ਮਾਹਰ ਵਾਈ ਡੌਕਸੂ ਨੇ ਗਲੋਬਲ ਟਾਈਮਜ਼ ਵਿਚ ਕਿਹਾ ਕਿ ਭਵਿੱਖ ਵਿਚ ਚੀਨ ਕੋਲ ਅਜਿਹੇ 30 ਤੋਂ ਜ਼ਿਆਦਾ ਵਿਨਾਸ਼ਕ ਹੋਣਗੇ।


Vandana

Content Editor

Related News