ਕਰੀਬ 6 ਹਜ਼ਾਰ ਕੇਨ ਨਾਲ ਸ਼ਖਸ ਨੇ ਬਣਾਈ ਮਸ਼ਹੂਰ ਪੇਂਟਿੰਗ ਦੀ ਨਕਲ

01/20/2019 10:29:49 AM

ਬੀਜਿੰਗ (ਬਿਊਰੋ)— ਹਰ ਇਨਸਾਨ ਵਿਚ ਕਲਾ ਦਾ ਹੁਨਰ ਹੁੰਦਾ ਹੈ। ਲੋੜ ਸਿਰਫ ਇਸ ਹੁਨਰ ਦੀ ਪਛਾਣ ਕਰਨ ਦੀ ਹੁੰਦੀ ਹੈ। ਚੀਨ ਵਿਚ ਰਹਿਣ ਵਾਲੇ ਇਕ ਸ਼ਖਸ ਨੇ ਆਪਣੇ ਅੰਦਰ ਦੇ ਹੁਨਰ ਦੀ ਪਛਾਣ ਕੀਤੀ ਅਤੇ ਹੁਣ ਉਹ ਚਰਚਾ ਵਿਚ ਹੈ। ਚੀਨ ਦੇ ਸ਼ਾਂਕਸੀ ਸੂਬੇ ਵਿਚ ਰਹਿਣ ਵਾਲੇ ਗਾਓ ਬਾਓਏਨ ਦੀ ਪੇਂਟਿੰਗ ਸੁਰਖੀਆਂ ਬਟੋਰ ਰਹੀ ਹੈ। 

ਅਸਲ ਵਿਚ ਉਸ ਨੇ 6 ਹਜ਼ਾਰ ਤੋਂ ਵੱਧ ਕੇਨ (cans) ਦੇ ਟੁੱਕੜਿਆਂ ਨਾਲ 28 ਮੀਟਰ ਲੰਬੀ ਅਤੇ 1.3 ਮੀਟਰ ਚੌੜੀ ਰਿਵਰਸਾਈਡ ਸੀਨ ਦਾ ਵਰਜਨ ਬਣਾਇਆ ਹੈ। ਇਸ ਪੇਂਟਿੰਗ ਨੂੰ ਕਵਿੰਗਮਿੰਗ ਫੈਸਟੀਵਲ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ। ਇੱਥੇ ਦੱਸ ਦਈਏ ਕਿ ਰਿਵਰਸਾਈਡ ਸੀਨ ਦੀ ਅਸਲੀ ਪੇਂਟਿੰਗ ਨੂੰ ਕਲਾਕਾਰ ਝੇਂਗਗ ਜੇਡਾਨ ਨੇ ਬਣਾਇਆ ਸੀ। ਇਸ ਵਿਚ ਉਨ੍ਹਾਂ ਨੇ ਉੱਤਰੀ ਗੀਤ ਡਾਇਨੇਸਟੀ (960-1127) ਦੇ ਸ਼ਾਸਨ ਵਿਚ ਸ਼ਹਿਰੀ ਲੋਕਾਂ ਦੇ ਜੀਵਨ ਨੂੰ ਦਰਸਾਇਆ ਸੀ। 

ਗਾਓ ਬਾਓਏਨ ਨੂੰ ਇਸ ਕਲਾਕ੍ਰਿਤੀ ਨੂੰ ਬਣਾਉਣ ਲਈ ਕਰੀਬ ਢਾਈ ਸਾਲ ਦਾ ਸਮਾਂ ਲੱਗਾ। ਇਸ ਕਲਾਕ੍ਰਿਤੀ ਵਿਚ 800 ਤਸਵੀਰਾਂ ਹਨ ਅਤੇ ਕਈ ਇਮਾਰਤਾਂ ਧਾਤ ਦੀ ਕੇਨ ਨਾਲ ਬਣਾਈਆਂ ਗਈਆਂ ਹਨ।

Vandana

This news is Content Editor Vandana