ਚੀਨ : ਜੰਗਲ 'ਚ ਲੱਗੀ ਅੱਗ, 19 ਲੋਕਾਂ ਦੀ ਮੌਤ

03/31/2020 3:14:58 PM

ਬੀਜਿੰਗ (ਬਿਊਰੋ): ਇਕ ਪਾਸੇ ਜਿੱਥੇ ਚੀਨ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ ਉੱਥੇ ਦੂਜੇ ਪਾਸੇ ਦੱਖਣ-ਪੱਛਮ ਚੀਨ ਦੇ ਸਿਚੁਆਨ ਸੂਬੇ ਦੇ ਜੰਗਲ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਿਆਂ 18 ਦਮਕਲ ਕਰਮੀਆਂ ਸਮੇਤ ਘੱਟੋ-ਘੱਟੋ 19 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੰਗਲਵਾਰ ਨੂੰ ਰਾਜ ਸੰਚਾਲਿਤ ਮੀਡੀਆ ਨੇ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਰੋਨਾ ਦੇ 48 ਨਵੇਂ ਮਾਮਲੇ, 1 ਦੀ ਮੌਤ

ਇਹ ਅੱਗ ਸੋਮਵਾਰ ਦੁਪਹਿਰ 3:51 ਮਿੰਟ 'ਤੇ ਸਥਾਨਕ ਫਾਰਮ ਵਿਚ ਲੱਗੀ। ਇਹ ਅੱਗ ਤੇਜ਼ ਹਵਾਵਾਂ ਦੇ ਕਾਰਨ ਜਲਦੀ ਹੀ ਨੇੜਲੇ ਪਹਾੜਾਂ ਵਿਚ ਫੈਲ ਗਈ। ਅੱਗ ਵਿਚ ਮਰਨ ਵਾਲੇ ਲੋਕਾਂ ਵਿਚ 18 ਦਮਕਲ ਕਰਮੀ ਅਤੇ ਇਕ ਸਥਾਨਕ ਫੌਰੇਸਟ ਫਾਰਮ ਵਰਕਰ ਸ਼ਾਮਲ ਹੈ, ਜਿਸ ਨੇ ਦਮਕਲ ਕਰਮੀਆਂ ਲਈ ਰਸਤਾ ਬਣਇਆ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਹਵਾ ਦੀ ਦਿਸ਼ਾ ਵਿਚ ਅਚਾਨਕ ਆਈ ਤਬਦੀਲੀ ਦੇ ਕਾਰਨ ਉਹ ਅੱਗ ਵਿਚ ਫਸ ਗਏ। ਰਿਪੋਰਟ ਮੁਤਾਬਕ 300 ਤੋਂ ਵਧੇਰੇ ਪੇਸ਼ੇਵਰ ਦਮਕਲ ਕਰਮੀ ਅਤੇ ਫੌਜ ਦੇ 700 ਸਿਪਾਹੀਆਂ ਨੂੰ ਮਦਦ ਲਈ ਭੇਜਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਲੱਗਭਗ ਇਕ ਸਾਲ ਪਹਿਲਾਂ ਇਸੇ ਸਿਚੁਆਨ ਸੂਬੇ ਵਿਚ ਦੂਰ-ਦੁਰਾਡੇ ਪਹਾੜਾਂ ਵਿਚ ਇਕ ਵੱਡੀ ਜੰਗਲੀ ਅੱਗ ਨਾਲ ਜੂਝਦੇ ਹੋਏ 27 ਦਮਕਲ ਕਰਮੀਆਂ ਸਮੇਤ ਘੱਟੋ-ਘੱਟ 30 ਲੋਕ ਮਾਰੇ ਗਏ ਸਨ।
 

Vandana

This news is Content Editor Vandana