ਵਿਦੇਸ਼ੀ ਯਾਤਰੀਆਂ ਨੂੰ ਪਾਬੰਦੀਆਂ ''ਚ ਢਿੱਲ ਦੇਣ ਦੀ ਤਿਆਰੀ ''ਚ ਚੀਨ

05/30/2020 6:03:46 PM

ਬੀਜਿੰਗ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਜਿੱਥੇ ਜ਼ਿਆਦਾਤਰ ਦੇਸ਼ਾਂ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਈ ਹੋਈ ਹੈ ਉੱਥੇ ਕੋਰੋਨਾ ਮਹਾਮਾਰੀ 'ਤੇ ਅੰਕੁਸ਼ ਲਗਾਉਣ ਦਾ ਦਾਅਵਾ ਕਰ ਰਿਹਾ ਚੀਨ ਹੁਣ ਵਿਦੇਸ਼ੀ ਯਾਤਰੀਆਂ 'ਤੇ ਲਗਾਈਆਂ ਪਾਬੰਦੀਆਂ ਵਿਚ ਢਿੱਲ ਦੇਣ ਦੀ ਤਿਆਰੀ ਕਰ ਰਿਹਾ ਹੈ। ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਵਿਦੇਸ਼ੀ ਨਾਗਰਿਕਾਂ ਦੇ ਆਉਣ 'ਤੇ ਬੀਤੀ 28 ਮਾਰਚ ਤੋਂ ਰੋਕ ਹੈ। ਇਹ ਕਦਮ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਵਜੋਂ ਚੁੱਕਿਆ ਗਿਆ ਸੀ। 

ਮੱਧ ਚੀਨ ਦੇ ਵੁਹਾਨ ਸ਼ਹਿਰ ਵਿਚ ਬੀਤੀ ਦਸੰਬਰ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇੱਥੇਂ ਦੀ ਇਹ ਖਤਰਨਾਕ ਵਾਇਰਸ ਪੂਰੀ ਦੁਨੀਆ ਵਿਚ ਫੈਲ ਗਿਆ। ਚੀਨ ਵਿਚ ਕੋਰੋਨਾਵਾਇਰ ਸਦੇ ਹੁਣ ਸਿਰਫ 70 ਮਾਮਲੇ ਹੀ ਕਿਰਿਆਸ਼ੀਲ ਰਹਿ ਗਏ ਹਨ। ਚੀਨ ਵਿਚ ਹੁਣ ਤੱਕ ਕੁੱਲ 82,995 ਮਾਮਲੇ ਪਾਏ ਗਏ ਹਨ। ਇਹਨਾਂ ਵਿਚੋਂ 4,634 ਲੋਕਾਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਚੁੱਕੀ ਹੈ। ਚੀਨ ਵਿਚ ਬੀਤੀ 22 ਮਈ ਨੂੰ ਪਹਿਲੀ ਵਾਰ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਸੀ।

ਪੜ੍ਹੋ ਇਹ ਅਹਿਮ ਖਬਰ- ਅਫਰੀਕਾ 'ਚ ਅਮਰੀਕੀ ਦੂਤਾਵਾਸਾਂ ਨੇ ਫਲਾਈਡ ਦੀ ਹੱਤਿਆ ਦੀ ਕੀਤੀ ਨਿੰਦਾ

ਇਸ ਦੌਰਾਨ ਦੇਸ਼ ਵਿਚ ਕਾਰੋਬਾਰ ਅਤੇ ਉਦਯੋਗ ਪਹਿਲਾਂ ਹੀ ਬਹਾਲ ਕੀਤੇ ਜਾ ਚੁੱਕੇ ਹਨ। ਜੂਨ ਤੋਂ ਸਕੂਲਾਂ ਨੂੰ ਵੀ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ 6 ਨਵੇਂ ਮਾਮਲੇ ਪਾਏ ਗਏ ਹਨ। ਇਹਨਾਂ ਵਿਚੋਂ ਚਾਰ ਮਾਮਲੇ ਬਿਨਾਂ ਲੱਛਣ ਵਾਲੇ ਹਨ। ਹੁਣ ਤੱਕ ਇਸ ਤਰ੍ਹਾਂ ਦੇ ਕੁੱਲ 396 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹਨਾਂ ਵਿਚੋਂ 331 ਮਾਮਲੇ ਇਕੱਲੇ ਵੁਹਾਨ ਵਿਚ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਕੋਰੋਨਾ ਦੇ 6 ਨਵੇਂ ਮਾਮਲਿਆਂ ਵਿਚੋਂ 2 ਬਾਹਰੀ ਹਨ। ਇਹ ਸ਼ੁੱਕਰਵਾਰ ਨੂੰ ਸ਼ਾਨਡੋਂਗ ਅਤੇ ਸ਼ੰਘਾਈ ਤੋਂ ਸਾਹਮਣੇ ਆਏ।ਬਿਨਾਂ ਲੱਛਣ ਵਾਲੇ 4 ਮਾਮਲਿਆਂ ਵਿਚੋਂ 3 ਕੋਰੋਨਾ ਦਾ ਕੇਂਦਰ ਰਹੇ ਵੁਹਾਨ ਤੋਂ ਸਾਹਮਣੇ ਆਏ। ਬਿਨਾਂ ਲਛਣ ਵਾਲੇ ਸਾਰੇ ਮਰੀਜ਼ਾਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਅਮਰੀਕਾ 'ਚ ਕੁਝ ਚੀਨੀ ਵਿਦਿਆਰਥੀਆਂ 'ਤੇ ਲਗਾਈ ਪਾਬੰਦੀ
 


Vandana

Content Editor

Related News