ਚੀਨ 'ਚ ਫੈਕਟਰੀ ਦੀ ਛੱਤ ਡਿੱਗੀ, 2 ਲੋਕਾਂ ਦੀ ਮੌਤ ਤੇ 15 ਜ਼ਖਮੀ

05/27/2019 12:48:45 PM

ਬੀਜਿੰਗ (ਵਾਰਤਾ)— ਚੀਨ ਦੇ ਪੂਰਬੀ ਜਿਆਂਗਸ਼ੁ ਸੂਬੇ ਵਿਚ ਸੋਮਵਾਰ ਨੂੰ ਇਕ ਫੈਕਟਰੀ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਜ਼ਖਮੀਆਂ ਵਿਚੋਂ 5 ਦੀ ਹਾਲਤ ਗੰਭੀਰ ਹੈ। ਇਸ ਗੱਲ ਦਾ ਖਦਸ਼ਾ ਹੈ ਕਿ ਖਰਾਬ ਮੌਸਮ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਬਚਾਅ ਅਤੇ ਰਾਹਤ ਕੰਮ ਜਾਰੀ ਹੈ।

Vandana

This news is Content Editor Vandana