ਚੀਨ ਨੇ ਇਕ ਹੋਰ ਕੈਨੇਡੀਅਨ ਨਾਗਰਿਕ ਨੂੰ ਲਿਆ ਹਿਰਾਸਤ ''ਚ

07/14/2019 9:36:09 AM

ਮਾਂਟਰੀਅਲ— ਚੀਨ ਅਤੇ ਕੈਨੇਡਾ ਵਿਚਕਾਰ ਤਣਾਅਪੂਰਣ ਸੰਬੰਧਾਂ ਵਿਚਕਾਰ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਚੀਨ ਨੇ ਉਸ ਦੇ ਇਕ ਹੋਰ ਨਾਗਰਿਕ ਨੂੰ ਹਿਰਾਸਤ 'ਚ ਲੈ ਲਿਆ ਹੈ। ਹਾਲਾਂਕਿ ਇਹ ਕਾਰਨ ਅਜੇ ਸਪੱਸ਼ਟ ਨਹੀਂ ਹੈ ਕਿ ਚੀਨ ਨੇ ਉਸ ਦੇ ਇਕ ਹੋਰ ਨਾਗਰਿਕ ਨੂੰ ਹਿਰਾਸਤ 'ਚ ਕਿਉਂ ਲਿਆ?

ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ,''ਕੈਨੇਡਾ ਚੀਨ ਦੇ ਯਾਂਤਾਈ 'ਚ ਇਕ ਕੈਨੇਡੀਅਨ ਨਾਗਰਿਕ ਨੂੰ ਹਿਰਾਸਤ 'ਚ ਲਏ ਜਾਣ ਦੇ ਬਾਰੇ ਜਾਣਦਾ ਹੈ।'' ਚੀਨੀ ਕੰਪਨੀ ਹੁਆਵੇ ਦੇ ਮੁੱਖ ਵਿੱਤੀ ਅਧਿਕਾਰੀ ਨੂੰ ਹਾਂਗਕਾਂਗ ਵਿਖੇ ਹਿਰਾਸਤ 'ਚ ਲਏ ਜਾਣ ਦੇ ਬਾਅਦ ਇਸ ਸਾਲ ਦੀ ਸ਼ੁਰੂਆਤ 'ਚ ਦੋ ਕੈਨੇਡੀਅਨ ਨਾਗਰਿਕਾਂ ਨੂੰ ਜੇਲ 'ਚ ਬੰਦ ਕਰ ਦਿੱਤਾ ਸੀ। ਹਾਲ ਹੀ 'ਚ ਕੈਨੇਡੀਅਨ ਨਾਗਰਿਕ ਦੀ ਹਿਰਾਸਤ ਸਬੰਧੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਕਿ ਇਸ ਵਾਰ ਫੜੇ ਗਏ ਕੈਨੇਡੀਅਨ ਨਾਗਰਿਕ ਦਾ ਪਹਿਲਾਂ ਦੇ ਮਾਮਲੇ ਨਾਲ ਕੋਈ ਲੈਣ-ਦੇਣ ਹੈ।