ਚੀਨ ਨੇ ਰਾਜਨੀਤਕ ਦਖਲਅੰਦਾਜ਼ੀ ਦੇ ਯੂਕੇ ਦੇ ਦੋਸ਼ਾਂ ਤੋਂ ਕੀਤਾ ਇਨਕਾਰ

01/14/2022 5:28:02 PM

ਬੀਜਿੰਗ (ਏਪੀ)- ਚੀਨ ਨੇ ਬ੍ਰਿਟੇਨ ਦੀ ਘਰੇਲੂ ਖੁਫੀਆ ਏਜੰਸੀ ਵੱਲੋਂ ਸੰਸਦ ਮੈਂਬਰਾਂ ਨੂੰ ਦਿੱਤੀ ਗਈ ਇਸ ਚਿਤਾਵਨੀ ਨੂੰ ‘ਗੈਰ-ਜ਼ਿੰਮੇਵਾਰਾਨਾ’ ਕਰਾਰ ਦਿੰਦੇ ਹੋਏ ਖਾਰਜ ਕਰ ਦਿੱਤਾ ਕਿ ਲੰਡਨ ਵਿਚ ਰਹਿਣ ਵਾਲੀ ਇੱਕ ਵਕੀਲ ਚੀਨੀ ਕਮਿਊਨਿਸਟ ਪਾਰਟੀ ਦੀ ਤਰਫੋਂ ਬ੍ਰਿਟਿਸ਼ ਰਾਜਨੀਤੀ ਵਿੱਚ ‘ਗੁਪਤ ਢੰਗ ਨਾਲ’ ਦਖਲ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਚੀਨ ਨੂੰ ਤਥਾਕਥਿਤ ਦਖਲਅੰਦਾਜ਼ੀ ਦੀ ਕੋਈ ਲੋੜ ਨਹੀਂ ਹੈ ਅਤੇ ਉਹ ਕਦੇ ਵੀ ਅਜਿਹਾ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੋਸ਼ ਲਗਾਉਣ ਵਾਲੇ ਲੋਕ ‘ਜੇਮਸ ਬਾਂਡ 007 ਫਿਲਮਾਂ’ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਜਾਪਦੇ ਹਨ।  

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ: ਈਸਾਈ ਵਿਅਕਤੀ ਨੂੰ ਈਸ਼ਨਿੰਦਾ ਲਈ ਸੁਣਾਈ ਗਈ ਮੌਤ ਦੀ ਸਜ਼ਾ

ਬ੍ਰਿਟਿਸ਼ ਪਾਰਲੀਮੈਂਟ ਹਾਊਸ ਆਫ ਕਾਮਨਜ਼ ਦੀ ਸਪੀਕਰ ਲਿੰਡਸੇ ਹੋਇਲ ਨੇ ਵੀਰਵਾਰ ਨੂੰ ਸੰਸਦ ਮੈਂਬਰਾਂ ਨੂੰ ਇੱਕ ਪੱਤਰ ਭੇਜ ਕੇ ਚੇਤਾਵਨੀ ਦਿੱਤੀ ਸੀ ਕਿ ਬ੍ਰਿਟੇਨ ਦੀ ਖੁਫੀਆ ਸੇਵਾ MI5 ਮੁਤਾਬਕ ਇੱਕ ਮਹਿਲਾ ਚੀਨੀ ਏਜੰਟ ਸੰਸਦ ਵਿੱਚ ਸਰਗਰਮ ਹੈ। ਰਿਪੋਰਟਾਂ ਮੁਤਾਬਕ ਹੋਇਲ ਨੇ ਸੰਸਦ ਮੈਂਬਰਾਂ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਸੀ ਕਿ MI5 ਨੇ ਉਸ ਨੂੰ ਚਿਤਾਵਨੀ ਦਿੱਤੀ ਸੀ ਕਿ ਕ੍ਰਿਸਟੀਨ ਲੀ ਨਾਮ ਦੀ ਇੱਕ ਔਰਤ ਇੱਥੇ ਸੰਸਦ ਦੇ ਮੈਂਬਰਾਂ ਨਾਲ ਕੰਮ ਕਰਦੇ ਹੋਏ ਚੀਨੀ ਕਮਿਊਨਿਸਟ ਪਾਰਟੀ ਦੀ ਤਰਫੋਂ ਸਿਆਸੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੀ ਹੈ। MI5 ਮੁਤਾਬਕ ਲੀ ਨੇ ਬ੍ਰਿਟਿਸ਼ ਰਾਜਨੀਤਕ ਪਾਰਟੀਆਂ ਅਤੇ ਸੰਸਦ ਮੈਂਬਰਾਂ ਨੂੰ ਵਿਦੇਸ਼ੀ ਨਾਗਰਿਕਾਂ ਦੀ ਤਰਫੋਂ ਦਾਨ ਦਿੱਤਾ ਸੀ। ਫਿਲਹਾਲ ਲੀ ਖ਼ਿਲਾਫ਼ ਕੋਈ ਅਪਰਾਧਿਕ ਦੋਸ਼ ਦਾਇਰ ਨਹੀਂ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਉੱਤਰੀ ਕੋਰੀਆ ਨੇ ਇਸ ਮਹੀਨੇ ਤੀਜੀ ਵਾਰ ਕੀਤਾ ਮਿਜ਼ਾਈਲ ਪ੍ਰੀਖਣ 

Vandana

This news is Content Editor Vandana