ਚੀਨ 'ਚ ਮ੍ਰਿਤਕਾਂ ਦੀ ਗਿਣਤੀ 1,868 ਹੋਈ, 72,000 ਤੋਂ ਜ਼ਿਆਦਾ ਲੋਕ ਇਨਫੈਕਟਿਡ

02/18/2020 9:57:08 AM

ਬੀਜਿੰਗ (ਬਿਊਰੋ): ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਜਾਨਲੇਵਾ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ 1,800 ਦਾ ਅੰਕੜਾ ਪਾਰ ਕਰ ਗਈ। ਵਾਇਰਸ ਦਾ ਕੇਂਦਰ ਰਹੇ ਹੁਬੇਈ ਸੂਬੇ ਵਿਚ 93 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 1,868 ਹੋ ਗਈ। ਸਮਾਚਾਰ ਏਜੰਸੀ ਏ.ਐੱਫ.ਪੀ. ਦੀ ਦੈਨਿਕ ਰਿਪੋਰਟ ਮੁਤਾਬਕ ਸੂਬੇ ਦੇ ਸਿਹਤ ਕਮਿਸ਼ਨ ਨੇ 1,886 ਨਵੇਂ ਮਾਮਲਿਆਂ ਦੀ ਸੂਚਨਾ ਦਿੱਤੀ। ਸੋਮਵਾਰ ਨੂੰ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਦਰਜ ਕੀਤੀ ਗਈ। 

PunjabKesari

ਚੀਨ ਵਿਚ 72,436 ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ। ਸਮਾਚਾਰ ਏਜੰਸੀ ਆਈ.ਏ.ਐੱਨ.ਐੱਸ. ਦੇ ਮੁਤਾਬਕ ਚੀਨੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਵਾਰ ਨੂੰ ਵਾਇਰਸ ਨਾਲ 98 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿਚ ਹੁਬੇਈ ਸੂਬੇ ਵਿਚ 93 ਮੌਤਾਂ ਦੇ ਇਲਾਵਾ ਹੇਨਾਨ ਵਿਚ 3, ਹੇਬੈ ਅਤੇ ਹੁਨਾਨ ਵਿਚ ਇਕ-ਇਕ ਦੀ ਮੌਤ ਹੋਈ। ਸਮਾਚਾਰ ਏਜੰਸੀ ਰਾਇਟਰਜ਼ ਦੇ ਮੁਤਾਬਕ ਹੁਬੇਈ ਸੂਬੇ ਵਿਚ ਸੋਮਵਾਰ ਤੱਕ ਇਸ ਵਾਇਰਸ ਨਾਲ ਹੁਣ ਤੱਕ 1,789 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,807 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਸ ਨਾਲ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 59,989 ਹੋ ਗਈ।

PunjabKesari

ਸਿਹਤ ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ 1,097 ਮਰੀਜ਼ ਗੰਭੀਰ ਰੂਪ ਨਾਲ ਬੀਮਾਰ ਸਨ ਅਤੇ 11,741 ਮਰੀਜ਼ ਗੰਭੀਰ ਹਾਲਤ ਵਿਚ ਸਨ। ਹੁਬੇਈ ਵਿਚ ਸੋਮਵਾਰ ਨੂੰ ਇਲਾਜ ਦੇ ਬਾਅਦ 1,223 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਚੀਨ ਵਿਚ ਹੁਣ ਤੱਕ ਕੁੱਲ 12,552 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ।


Vandana

Content Editor

Related News