ਚੀਨ : ਖਾਨ ਦੁਰਘਟਨਾ 'ਚ 21 ਮਜ਼ਦੂਰਾਂ ਦੀ ਮੌਤ

01/13/2019 10:25:33 AM

ਬੀਜਿੰਗ(ਏਜੰਸੀ)— ਉੱਤਰੀ ਚੀਨ 'ਚ ਕੋਲੇ ਦੀ ਇਕ ਖਾਨ ਦੀ ਛੱਤ ਡਿਗਣ ਕਾਰਨ 21 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 19 ਮਜ਼ਦੂਰਾਂ ਦੀ ਮੌਤ ਹੋਣ ਅਤੇ ਦੋ ਮਜ਼ਦੂਰਾਂ ਦੇ ਖਾਨ 'ਚ ਫਸੇ ਹੋਣ ਬਾਰੇ ਜਾਣਕਾਰੀ ਮਿਲੀ ਸੀ। ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਦੁਰਘਟਨਾ ਸ਼ਨੀਵਾਰ ਨੂੰ ਸ਼ਾਂਸ਼ੀ ਸੂਬੇ 'ਚ ਸਥਿਤ ਇਕ ਖਾਨ 'ਚ ਵਾਪਰੀ।


ਦੁਰਘਟਨਾ ਸਮੇਂ ਕੁੱਲ 87 ਮਜ਼ਦੂਰ ਖਾਨ 'ਚ ਕੰਮ ਕਰ ਰਹੇ ਸਨ। ਖਬਰ ਮੁਤਾਬਕ 66 ਕਰਮਚਾਰੀਆਂ ਨੂੰ ਹਵਾਈ ਮਾਰਗ ਤੋਂ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਗਿਆ ਹੈ। ਇਹ ਖਾਨ ਬੈਜੀ ਮਾਈਨਿੰਗ ਵਾਲਿਆਂ ਦੀ ਹੈ। ਅਧਿਕਾਰੀਆਂ ਵਲੋਂ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।