ਚੀਨ ਦੇ 9ਵੇਂ ਸ਼ਹਿਰ 'ਚ ਲੱਗੀ ਯਾਤਰਾ ਪਾਬੰਦੀ, 3.2 ਕਰੋੜ ਲੋਕ ਪ੍ਰਭਾਵਿਤ

01/24/2020 2:04:13 PM

ਬੀਜਿੰਗ (ਭਾਸ਼ਾ): ਚੀਨ ਨੇ ਖਤਰਨਾਕ ਕੋਰੋਨਾਵਾਇਰਸ ਦੇ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਇਸ ਨਾਲ ਪ੍ਰਭਾਵਿਤ ਸ਼ਹਿਰ ਦੇ ਨੇੜੇ ਮੌਜੂਦ 9ਵੇਂ ਸ਼ਹਿਰ ਵਿਚ ਯਾਤਰਾ ਪਾਬੰਦੀ ਲਗਾ ਦਿੱਤੀ। ਇਸ ਯਾਤਰਾ ਪਾਬੰਦੀ ਦੇ ਦਾਇਰੇ ਵਿਚ ਹੁਣ ਤੱਕ 3 ਕਰੋੜ ਤੋਂ ਵੱਧ ਦੀ ਆਬਾਦੀ ਆ ਚੁੱਕੀ ਹੈ। ਚੀਨੀ ਅਧਿਕਾਰੀਆਂ ਨੇ ਵੀਰਵਾਰ ਸ਼ਾਮ ਹੁਬੇਈ ਸੂਬੇ ਵਿਚ 8 ਸ਼ਹਿਰਾਂ ਹੁਆਗਾਂਗ, ਏਝਾਓ, ਚੀਬੀ, ਸ਼ਿਆਤਾਓ,ਝਿਜਿਆਂਗ, ਛਿਨਜਿਆਂਗ, ਲਿਚੁਆਨ ਅਤੇ ਵੁਹਾਨ ਵਿਚ ਜਨਤਕ ਆਵਾਜਾਈ ਨੂੰ ਰੋਕਣ ਦਾ ਐਲਾਨ ਕੀਤਾ ਸੀ।

ਚੀਨ ਦੇ ਹੁਬੇਈ ਸੂਬੇ ਦੇ ਜਿੰਗਝੇਊ ਵਿਚ ਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਚੱਲਿਆ ਸੀ। ਜਿੰਗਝੋਊ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਤੋਂ ਲੰਘਣ ਵਾਲੀਆਂ ਸਾਰੀਆਂ ਰੇਲ ਸੇਵਾਵਾਂ ਅੰਤਰਰਾਸ਼ਟਰੀ ਸਮੇਂ ਮੁਤਾਬਕ 4 ਵਜੇ ਤੋਂ ਬੰਦ ਰਹਿਣਗੀਆਂ ਜਦਕਿ ਜਨਤਕ ਬੱਸਾਂ, ਯਾਤਰੀ ਗੱਡੀਆਂ, ਟੂਰਿਸਟ ਬੱਸਾਂ, ਫੇਰੀ ਅਤੇ ਹੋਰ ਕਿਸ਼ਤੀ ਸੇਵਾਵਾਂ ਵੀ ਅਸਥਾਈ ਰੂਪ ਨਾਲ ਬੰਦ ਰਹਿਣਗੀਆਂ। ਹੁਬੇਈ ਦੇ ਨੇੜੇ ਇਸ ਯਾਤਰਾ ਪਾਬੰਦੀ ਨਾਲ ਕਰੀਬ 3.2 ਕਰੋੜ ਲੋਕ ਪ੍ਰਭਾਵਿਤ ਹੋਏ ਹਨ।

ਇਸ ਖਤਰਨਾਕ ਵਾਇਰਸ ਦੇ ਕਾਰਨ ਸ਼ੰਘਾਈ ਡਿਜ਼ਨੀਲੈਂਡ ਇਸ ਹਫਤੇ ਦੇ ਅਖੀਰ ਤੋਂ ਅਗਲੇ ਆਦੇਸ਼ ਤੱਕ ਬੰਦ ਰਹੇਗਾ। ਡਿਜ਼ਨੀਲੈਂਡ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਇਸ ਵਾਇਰਸ ਕਾਰਨ ਚੀਨ ਵਿਚ ਸੈਂਕੜੇ ਲੋਕ ਪ੍ਰਭਾਵਿਤ ਹਨ। ਸ਼ੰਘਾਈ ਡਿਜ਼ਨੀਲੈਂਡ ਰਿਜੋਰਟ ਨੇ ਆਪਣੀ ਵੈਬਸਾਈਟ 'ਤੇ ਦੱਸਿਆ,''ਬੀਮਾਰੀ ਦੀ ਰੋਕਥਾਮ ਅਤੇ ਇਸ 'ਤੇ ਕੰਟਰੋਲ ਦੇ ਉਦੇਸ਼ ਨਾਲ ਆਪਣੇ ਮਹਿਮਾਨਾਂ ਅਤੇ ਕਰਮਚਾਰੀਆਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।''

Vandana

This news is Content Editor Vandana