ਚੀਨ ਨੇ ਕੀਤਾ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ

01/23/2019 6:45:53 PM

ਬੀਜਿੰਗ— ਚੀਨੀ ਫੌਜ ਪੀਪਲਸ ਲਿਬਰੇਸ਼ਨ ਆਰਮੀ ਦੇ ਰਣਨੀਤਿਕ ਮਿਜ਼ਾਇਲ ਸੰਚਾਲਕ ਰਾਕੇਟ ਫੋਰਸ ਨੇ ਕਿਸੇ ਜ਼ਮੀਨੀ ਬੰਕਰ ਤੋਂ ਇਕ ਕਾਲਪਨਿਕ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ। ਚਾਈਨਾ ਸੈਂਟਰਲ ਟੈਲੀਵੀਜ਼ਨ ਨੇ ਇਹ ਖਬਰ ਦਿੱਤੀ ਹੈ ਪਰ ਉਸ ਨੇ ਪ੍ਰੀਖਣ ਦੇ ਸਥਾਨ ਤੇ ਸਮੇਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ।

ਰਾਸ਼ਟਰਪਤੀ ਸ਼ੀ ਚਿਨਫਿੰਗ ਵਲੋਂ 20 ਲੱਖ ਫੌਜੀਆਂ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਚੀਨੀ ਫੌਜ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਨੂੰ ਤੇਜ਼ ਕਰਨ ਦੇ ਤਹਿਤ ਤਿੰਨ ਸਾਲ ਪਿਹਲਾਂ ਪੀ.ਐੱਲ.ਏ. ਨੇ ਰਾਕੇਟ ਫੋਰਸ ਦਾ ਗਠਨ ਕੀਤਾ ਸੀ। ਸਰਕਾਰੀ ਗਲੋਬਲ ਟਾਈਮਸ ਦੀ ਰਿਪੋਰਟ ਮੁਤਾਬਕ ਚੀਨ ਦੀ ਜ਼ਮੀਨ ਅਧਾਰਿਤ ਆਈ.ਸੀ.ਬੀ.ਐੱਮ. ਦੀ ਮਾਰਕ ਸਮਰਥਾ 12,000 ਕਿਲੋਮੀਟਰ ਹੈ ਤੇ ਉਹ ਅਮਰੀਕਾ ਸਥਿਤ ਕਿਸੇ ਵੀ ਟੀਚੇ ਨੂੰ ਟਾਰਗੇਟ ਕਰ ਸਕਦਾ ਹੈ।

Baljit Singh

This news is Content Editor Baljit Singh