ਚੀਨ ਨੇ ਬੀਤੇ ਸਾਲ ਵਾਇਰਸ ਮੁਕਤ ਹੋਣ ਦਾ ਕੀਤਾ ਸੀ ਦਾਅਵਾ, ਹੁਣ ਫਿਰ ਲਗਾਉਣਾ ਪਿਆ ਲਾਕਡਾਊਨ

08/06/2021 9:41:12 AM

ਬੀਜਿੰਗ - ਚੀਨ ਨੇ ਰਾਜਧਾਨੀ ਬੀਜਿੰਗ ਸਮੇਤ ਦੇਸ਼ ਭਰ ਵਿਚ ਨਵੀਂ ਹਵਾਈ ਯਾਤਰਾ ਅਤੇ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਡੇਲਟਾ ਵੇਰੀਐਂਟ ਦੇ 500 ਤੋਂ ਜ਼ਿਆਦਾ ਮਾਮਲੇ 15 ਸੂਬਿਆਂ ਅਤੇ ਨਗਰ ਪਾਲਿਕਾਵਾਂ ਤੋਂ ਸਾਹਮਣੇ ਆਏ ਹਨ। ਪਿਛਲੇ ਸਾਲ ਵਾਇਰਸ ਮੁਕਤ ਹੋਣ ਦਾ ਦਾਅਵਾ ਕਰਨ ਤੋਂ ਬਾਅਦ, ਚੀਨ ਦੇ ਲੋਕ ਲਗਭਗ ਵਾਇਰਸ ਮੁਕਤ ਜੀਵਨ ਬਿਤਾ ਰਹੇ ਸਨ। ਹਵਾਈ ਅੱਡੇ ਤੋਂ ਫੈਲਿਆ ਇਨਫੈਕਸ਼ਨ ਦੇਸ਼ ਦੇ 17 ਸੂਬਿਆਂ ਵਿਚ ਪਹੁੰਚ ਚੁੱਕਾ ਹੈ। ਹਾਲਾਂਕਿ ਪੂਰਬੀ ਸ਼ਹਿਰ ਨਾਨਜਿੰਗ ਸਥਿਤ ਕੌਮਾਂਤਰੀ ਹਵਾਈ ਅੱਡੇ ਤੋਂ ਦੁਬਾਰਾ ਇਨਫੈਕਸ਼ਨ ਦੇ ਫੈਲਣ ਨਾਲ ਦੇਸ਼ ਵਿਚ ਹਾਈ ਅਲਰਟ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁੱਖਭਰੀ ਖ਼ਬਰ, ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ

ਦੇਸ਼ ਭਰ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ 144 ਖੇਤਰਾਂ ਵਿਚ ਜਨਤਕ ਟਰਾਂਸਪੋਰਟ ਅਤੇ ਟੈਕਸੀ ਸੇਵਾਵਾਂ ਵਿਚ ਕਟੌਤੀ ਕੀਤੀ ਗਈ, ਜਦਕਿ ਅਧਿਕਾਰੀਆਂ ਨੇ ਬੀਜਿੰਗ ਵਿਚ ਟਰੇਨ ਸੇਵਾ ਅਤੇ ਮੈਟਰੋ ਦੇ ਉਪਯੋਗ ’ਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਸ਼ਹਿਰ ਦੇ ਉਨ੍ਹਾਂ ਸਥਾਨਕ ਨੇਤਾਵਾਂ ਖਿਲਾਫ ਕਾਰਵਾਈ ਕਰ ਰਿਹਾ ਹੈ, ਜੋ ਕੋਰੋਨਾ ਨੂੰ ਰੋਕਣ ਵਿਚ ਨਾਕਾਮਯਾਬ ਰਹੇ। ਚੀਨ ਦੇ ਕਈ ਸ਼ਹਿਰ ਹੁਣ ਲਾਕਡਾਊਨ ਦਾ ਸਾਹਮਣਾ ਕਰ ਰਹੇ ਹਨ।

ਡੇਲਟਾ ਵਾਇਰਸ ਵਰਪਾ ਰਿਹੈ ਕਹਿਰ
ਚੀਨ ਵਿਚ ਸਥਾਨਕ ਇਨਫੈਕਸ਼ਨ ਦੇ 71 ਨਵੇਂ ਮਾਮਲੇ ਬੁੱਧਵਾਰ ਨੂੰ ਆਏ। ਇਨ੍ਹਾਂ ਵਿਚੋਂ ਅੱਧੇ ਮਾਮਲੇ ਤੱਟੀ ਸੂਬੇ ਜਿਯਾਂਗਸ਼ੁ ਵਿਚ ਆਏ ਹਨ ਜਿਸਦੀ ਰਾਜਧਾਨੀ ਨਾਨਜਿੰਗ ਹੈ। ਵੁਹਾਨ ਵਿਚ ਸਾਲ 2019 ਦੇ ਅਖੀਰਵਿਚ ਕੋਵਿਡ-19 ਦਾ ਪਹਿਲਾ ਮਾਮਲਾ ਆਇਆ ਸੀ ਅਤੇ ਇਥੇ ਵੱਡੇ ਪੈਮਾਨੇ ’ਤੇ ਕੀਤੀ ਗਈ ਜਾਂਚ ਤੋ ਪਤਾ ਲੱਗਾ ਹੈ ਕਿ ਇਸਦੀ ਸਮਾਨਤਾ ਜਿਯਾਂਗਸੁ ਵਿਚ ਮਿਲੇ ਮਾਮਲਿਆਂ ਤੋਂ ਹੈ।

ਇਹ ਵੀ ਪੜ੍ਹੋ: ਵੁਹਾਨ ’ਚ ਇਕ ਸਾਲ ਬਾਅਦ ਫਿਰ ਕੋਰੋਨਾ ਮਰੀਜ਼ ਮਿਲਣ ਨਾਲ ਮਚਿਆ ਹੜਕੰਪ, ਹਰ ਨਾਗਰਿਕ ਦੀ ਹੋਵੇਗੀ ਜਾਂਚ

ਇਨਫੈਕਸ਼ਨ ਦੇ ਇਹ ਮਾਮਲੇ ਵਾਇਰਸ ਦੇ ਡੇਲਟਾ ਸਵਰੂਪ ਦੇ ਹਨ, ਜੋ ਬਹੁਤ ਇਨਫੈਕਟਿਡ ਹਨ। ਵੁਹਾਨ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਹਿਰ ਵਿਚ ਪੂਰੀ ਆਬਾਦੀ ਦਾ ਕੋਵਿਡ-19 ਟੈਸਟ ਕਰਨਗੇ। ਵੁਹਾਨ ਦੇ ਇਕ ਸੀਨੀਅਰ ਅਧਿਕਾਰੀ ਲੀ ਤਾਓ ਨੇ ਕਿਹਾ ਕਿ 11 ਮਿਲੀਅਨ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਸਾਰੇ ਲੋਕਾਂ ਦਾ ਨਿਊਕਲਿਕ ਏਸਿਡ ਟੈਸਟ ਕਰਵਾਇਆ ਜਾਏਗਾ। ਏਜੰਸੀ ਮੁਤਾਬਕ ਵੁਹਾਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਹਿਰ ਵਿਚ 7 ਪ੍ਰਵਾਸੀ ਮਜ਼ਦੂਰ ਕੋਵਿਡ ਦੀ ਲਪੇਟ ਵਿਚ ਆਏ ਹਨ, ਜੋ ਸਥਾਨਕ ਪੱਧਰ ’ਤੇ ਪ੍ਰਸਾਰਿਤ ਹੋਇਆ ਹੈ। 2020 ਵਿਚ ਲਗਾਏ ਗਏ ਪਹਿਲੀ ਵਾਰ ਦੇ ਸਖਤ ਲਾਕਡਾਊਨ ਵਿਚ ਚੀਨ ਨੇ ਆਪਣੇ ਇਸ ਸ਼ਹਿਰ ਵਿਚ ਕੋਰੋਨਾ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਸੀ। ਚੀਨ ਦੇ ਮੈਨੇਜਮੈਂਟ ਦੀ ਪੂਰੀ ਦੁਨੀਆ ਵਿਚ ਤਰੀਫ ਵੀ ਹੋ ਰਹੀ ਹੈ।

ਇਹ ਵੀ ਪੜ੍ਹੋ: ਭਾਰਤੀ ਮੂਲ ਦੀ 11 ਸਾਲਾ ਅਮਰੀਕੀ ਵਿਦਿਆਰਥਣ ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ ਘੋਸ਼ਿਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry