ਦੁਨੀਆ ’ਚ ਕਿਤੇ ਵੀ ਹਮਲਾ ਕਰ ਸਕਦਾ ਹੈ ਚੀਨ!

12/08/2021 10:57:45 AM

ਬੀਜਿੰਗ (ਇੰਟ)- ਚੀਨ ਦੀ ਦੁਨੀਆ ’ਚ ਕਿਤੇ ਵੀ ਹਮਲਾ ਕਰਨ ਦੀ ਖਤਰਨਾਕ ਚਾਲ ਦਾ ਖੁਲਾਸਾ ਹੋਇਆ ਹੈ। ਇਸ ਲਈ ਚੀਨ ਕਥਿਤ ਤੌਰ ’ਤੇ ਗੁਪਤ ਰੂਪ ਨਾਲ ਕੁਝ ਖਾਸ ਤਰੀਕੇ ਦੀਆਂ ਮਿਜ਼ਾਈਲਾਂ ਵਿਕਸਿਤ ਕਰ ਰਿਹਾ ਹੈ। ਇਨ੍ਹਾਂ ਮਿਜ਼ਾਈਲਾਂ ਨੂੰ ਉਹ ਸ਼ਿਪਿੰਗ ਕੰਟੇਨਰਾਂ ’ਚ ਲੁਕੋ ਰਿਹਾ ਹੈ ਤਾਂ ਕਿ ਇਨ੍ਹਾਂ ਦੀ ਦੁਨੀਆ ਭਰ ਦੀਆਂ ਬੰਦਰਗਾਹਾਂ ’ਚ ਸਮੱਗਲਿੰਗ ਕੀਤੀ ਜਾ ਸਕੇ ਤੇ ਇਨ੍ਹਾਂ ਨੂੰ ਬਿਨਾਂ ਕਿਸੇ ਚਿਤਾਵਨੀ ਦੇ ਲਾਂਚ ਕੀਤਾ ਜਾ ਸਕੇ।

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੂੰ ਝਟਕਾ : ਆਸਟ੍ਰੇਲੀਆ ਨੇ ਕੀਤਾ ਬੀਜਿੰਗ ਓਲੰਪਿਕ ਦਾ ਬਾਈਕਾਟ, ਕੈਨੇਡਾ ਵੀ ਕਰ ਰਿਹੈ ਵਿਚਾਰ

‘ਦਿ ਸੰਨ’ ਦੀ ਰਿਪੋਰਟ ਮੁਤਾਬਕ ਦੁਨੀਆ ਭਰ ਦੇ ਮਹਾਸਾਗਰਾਂ ’ਚ ਚੀਨ ਦੇ ਵਿਸ਼ਾਲ ਜਹਾਜ਼ਾਂ ਦੇ ਬੇੜੇ ਮੌਜੂਦ ਹਨ। ਕੁਝ ਪੱਛਮੀ ਨਿਰੀਖਅਕਾਂ ਦਾ ਮੰਨਣਾ ਹੈ ਕਿ ਚੀਨ ਵੱਲੋਂ ਇਨ੍ਹਾਂ ਮਿਜ਼ਾਈਲਾਂ ਦਾ ਵਿਕਾਸ ਜੰਗੀ ਜਹਾਜ਼ਾਂ ਦਾ ਇਕ ਨਵਾਂ ਬੇੜਾ ਹਾਸਲ ਕਰਨ ਦੇ ਸਮਾਨ ਹੈ। ਇਹ ਕੰਟੇਨਰ ਆਮ ਕੰਟੇਨਰਾਂ ਵਾਂਗ ਦਿਸਦੇ ਹਨ। ਅਜਿਹੇ ’ਚ ਇਨ੍ਹਾਂ ਨੂੰ ਹੋਰ ਕੰਟੇਨਰਾਂ ਨਾਲ ਰੱਖ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਪਹੁੰਚਾਇਆ ਜਾ ਸਕਦਾ ਹੈ। ਉੱਥੇ ਹੀ ਚੀਨ ਇਨ੍ਹਾਂ ਮਿਜ਼ਾਈਲਾਂ ਨੂੰ ਦੁਸ਼ਮਣ ਦੀਆਂ ਬੰਦਰਗਾਹਾਂ ’ਤੇ ਪਹੁੰਚਾ ਕੇ ਹਮਲਾ ਕਰ ਸਕਦਾ ਹੈ। ਇੰਟਰਨੈਸ਼ਨਲ ਅਸੈਸਮੈਂਟ ਐਂਡ ਸਟ੍ਰੈਟੇਜੀ ਸੈਂਟਰ ਦੇ ਰਿਕ ਫਿਸ਼ਰ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਚੀਨੀਆਂ ਦੇ ਕੋਲ ਸਟੀਲਥ ਮਿਜ਼ਾਈਲਾਂ ਹਨ।

Vandana

This news is Content Editor Vandana