ਚੀਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਬ੍ਰਿਟੇਨ ਦਾ ਵੱਡਾ ਫ਼ੈਸਲਾ, ਜਲਦ ਹੀ ਵਧਾਏਗਾ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ

03/18/2021 10:44:08 PM

ਲੰਡਨ-ਚੀਨ ਨਾਲ ਵਧਦੇ ਤਣਾਅ ਦਰਮਿਆਨ ਹੁਣ ਬ੍ਰਿਟੇਨ ਆਪਣੇ ਪ੍ਰਮਾਣੂ ਹਥਿਆਰਾਂ 'ਚ ਬਹੁਤ ਵੱਡਾ ਵਾਧਾ ਕਰਨ ਜਾ ਰਿਹਾ ਹੈ। ਦਰਅਸਲ ਬ੍ਰਿਟੇਨ ਆਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ 'ਚ 40 ਫੀਸਦੀ ਦਾ ਵਾਧਾ ਕਰਨ ਜਾ ਰਿਹਾ ਹੈ। ਬ੍ਰਿਟੇਨ ਜਲਦ ਹੀ ਇਸ ਦਾ ਐਲਾਨ ਕਰੇਗਾ। ਇਸ ਦੇਨ ਨਾਲ ਹੀ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਕਰੀਬ 30 ਸਾਲ ਤੋਂ ਹੌਲੀ-ਹੌਲੀ ਨਿਸ਼ਸਤਰੀਕਰਨ ਵੱਲ ਵਧਣ ਦੀ ਬ੍ਰਿਟੇਨ ਦੀ ਪ੍ਰਕਿਰਿਆ ਹੁਣ ਖ਼ਤਮ ਹੋਣ ਜਾ ਰਹੀ ਹੈ। ਇਸ ਵਾਧੇ ਨਾਲ ਹੀ ਬ੍ਰਿਟੇਨ ਦੇ ਪ੍ਰਮਾਣੂ ਬੰਬਾਂ ਦੀ ਗਿਣਤੀ 180 ਤੋਂ ਵਧ ਕੇ 260 ਹੋ ਜਾਵੇਗੀ।

ਇਹ ਵੀ ਪੜ੍ਹੋ -ਇਮਰਾਨ ਸਰਕਾਰ ਵਿਰੁੱਧ ਸੜਕਾਂ 'ਤੇ ਉਤਰੇ PAK ਕਿਸਾਨ, 31 ਮਾਰਚ ਨੂੰ ਕੱਢਣਗੇ 'ਟਰੈਕਟਰ ਮਾਰਚ'

ਬ੍ਰਿਟੇਨ ਆਪਣੇ ਪ੍ਰਮਾਣੂ ਬੰਬਾਂ ਦੀ ਗਿਣਤੀ ਨੂੰ ਵਧਾਏਗਾ
ਗਾਰਡੀਅਨ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਬ੍ਰਿਟੇਨ ਦੀ ਵਿਦੇਸ਼ ਅਤੇ ਰੱਖਿਆ ਨੀਤੀ ਦੀ ਸਮੀਖਿਆ ਦਾ ਗੁਪਤ ਦਸਤਾਵੇਜ਼ ਮਿਲਿਆ ਹੈ। ਇਸ ਨੀਤੀ ਤੋਂ ਬਾਅਦ ਹੁਣ ਬ੍ਰਿਟੇਨ ਦੇ ਚੀਨ ਅਤੇ ਰੂਸ ਦੇ ਖਤਰੇ ਨਾਲ ਨਜਿੱਠਣ ਲਈ 10 ਅਰਬ ਪਾਊਂਡ ਦੇ ਹਥਿਆਰਾਂ ਨੂੰ ਖਰੀਦਣ ਦੇ ਪਲਾਨ ਦਾ ਰਸਤਾ ਸਾਫ ਹੋ ਜਾਵੇਗਾ। ਬ੍ਰਿਟੇਨ ਆਪਣੇ ਪ੍ਰਮਾਣੂ ਬੰਬਾਂ ਦੀ ਗਿਣਤੀ ਨੂੰ ਅਜਿਹੇ ਸਮੇਂ 'ਤੇ ਵਧਾਉਣ ਜਾ ਰਿਹਾ ਹੈ ਜਦ ਰੂਸ ਅਤੇ ਚੀਨ ਨਾਲ ਉਸ ਦਾ ਤਣਾਅ ਵਧਦਾ ਰਿਹਾ ਹੈ। ਬ੍ਰਿਟੇਨ ਨੇ ਕਿਹਾ ਕਿ ਸੁਰੱਖਿਆ ਸਮੀਖਿਆ 'ਚ ਉਸ ਨੂੰ ਜ਼ੋਖਮ ਵਧਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ -ਪਾਕਿ ਦੁਨੀਆ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਦੇਸ਼, ਜ਼ਹਿਰੀਲੀ ਹਵਾ 'ਚ ਸਾਹ ਲੈਣ ਨੂੰ ਮਜ਼ਬੂਰ ਹੋਏ ਲੋਕ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar