ਚੀਨ ਨੇ ਅਮਰੀਕਾ ''ਤੇ ਭੰਨਿਆ ਯੂਕਰੇਨ ਯੁੱਧ ਦਾ ਠੀਕਰਾ , ਨਾਟੋ ਨੂੰ ਠਹਿਰਾਇਆ ਦੋਸ਼ੀ

04/02/2022 5:01:10 PM

ਬੀਜਿੰਗ : ਚੀਨ ਨੇ ਯੂਕਰੇਨ ਯੁੱਧ ਲਈ ਅਮਰੀਕਾ 'ਤੇ ਗੰਭੀਰ ਦੋਸ਼ ਲਗਾਏ ਹਨ। ਚੀਨ ਨੇ ਅਮਰੀਕਾ 'ਤੇ ਯੂਕਰੇਨ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ ਨਾਟੋ ਨੂੰ ਖਤਮ ਕਰ ਦੇਣਾ ਚਾਹੀਦਾ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਾਨ ਨੇ ਸ਼ੁੱਕਰਵਾਰ ਨੂੰ ਇੱਥੇ ਰੋਜ਼ਾਨਾ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨੂੰ ਕਿਹਾ, ''ਯੂਕਰੇਨ ਸੰਕਟ ਦੇ ਦੋਸ਼ੀ ਅਤੇ ਮੁੱਖ ਸਾਜ਼ਿਸ਼ਕਰਤਾ ਅਮਰੀਕਾ ਨੇ 1999 ਤੋਂ ਬਾਅਦ ਪਿਛਲੇ ਦੋ ਦਹਾਕਿਆਂ 'ਚ ਪੂਰਬ ਵੱਲ ਵਿਸਥਾਰ ਦੇ ਪੰਜ ਦੌਰਿਆਂ ਵਿਚ ਨਾਟੋ ਦੀ ਅਗਵਾਈ ਕੀਤੀ।

ਉਨ੍ਹਾਂ ਕਿਹਾ, ''ਨਾਟੋ ਦੇ ਮੈਂਬਰਾਂ (ਮੈਂਬਰ ਦੇਸ਼ਾਂ) ਦੀ ਗਿਣਤੀ 16 ਤੋਂ ਵਧ ਕੇ 30 ਹੋ ਗਈ ਹੈ ਅਤੇ ਉਹ 1000 ਕਿਲੋਮੀਟਰ ਤੋਂ ਵੱਧ ਅੱਗੇ ਵਧਦੇ ਹੋਏ ਕਿਤੇ ਨਾ ਕਿਤੇ  ਰੂਸੀ ਸਰਹੱਦ ਦੇ ਨੇੜੇ ਕਿਤੇ ਪਹੁੰਚ ਗਏ ਅਤੇ ਇਕ-ਇਕ ਕਦਮ ਚੁੱਕਦੇ ਹੋਏ ਰੂਸ ਨੂੰ ਧੱਕਾ ਦਿੱਤਾ।'' ਝਾਓ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਚੀਨ ਅਤੇ ਯੂਰਪੀਅਨ ਯੂਨੀਅਨ ਦੇ ਨੇਤਾ ਇੱਕ ਕਾਨਫਰੰਸ ਲਈ ਡਿਜੀਟਲ ਰੂਪ ਵਿੱਚ ਬੈਠਕ ਕਰ ਰਹੇ ਹਨ। ਇਸ ਕਾਨਫਰੰਸ ਵਿੱਚ ਯੂਕਰੇਨ ਦਾ ਮੁੱਦਾ ਹਾਵੀ ਹੋਣ ਦੀ ਸੰਭਾਵਨਾ ਹੈ। ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚੀਨ ਤੋਂ ਇਸ ਵਾਅਦੇ ਦੀ ਉਮੀਦ ਕਰ ਰਹੇ ਹਨ ਕਿ ਉਹ ਪਾਬੰਦੀਆਂ ਨੂੰ ਕਮਜ਼ੋਰ ਨਹੀਂ ਕਰੇਗਾ ਅਤੇ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur