ਚੀਨ ਬੀਜਿੰਗ ''ਚ ਸਾਈਨਬੋਰਡਾਂ ''ਚ ਅੰਗਰੇਜੀ ਦੀਆਂ ਗਲਤੀਆਂ ਕਰੇਗਾ ਠੀਕ

04/07/2018 5:14:22 PM

ਬੀਜਿੰਗ(ਭਾਸ਼ਾ)— ਰਾਜਧਾਨੀ ਬੀਜਿੰਗ ਦਾ ਅੰਤਰਰਾਸ਼ਟਰੀ ਦਰਜਾ ਉਚਾ ਕਰਨ ਦੀ ਚੀਨ ਦੀ ਕੋਸ਼ਿਸ਼ ਦੇ ਤਹਿਤ ਸ਼ਹਿਰ ਵਿਚ ਅੰਤਰਰਾਸ਼ਟਰੀ ਭਾਸ਼ਾ ਮਾਹੌਲ ਸੁਧਾਰਨ ਲਈ ਪੋਸਟਰਾਂ ਅਤੇ ਸਾਈਨਬੋਰਡਾਂ ਵਿਚ ਅੰਗਰੇਜੀ ਠੀਕ ਕੀਤੀ ਜਾਏਗੀ। ਮੀਡੀਆ ਦੀ ਇਕ ਖਬਰ ਵਿਚ ਇਹ ਗੱਲ ਕਹੀ ਗਈ ਹੈ। ਸ਼ਹਿਰ ਦੇ ਵਿਦੇਸ਼ੀ ਦਫਤਰ ਨੇ ਦੱਸਿਆ ਕਿ ਮੁੱਖ ਤੌਰ 'ਤੇ ਸੈਂਟਰਲ ਬਿਜਨੈਸ ਡਿਸਟਰਿਕਟਸ ਅਤੇ ਜਿਨਰੋਂਗਜੀ ਖੇਤਰਾਂ ਵਿਚ ਇਹ ਅਭਿਆਨ ਚਲਾਇਆ ਜਾਏਗਾ, ਜਿੱਥੇ ਬਹੁਰਾਸ਼ਟਰੀ ਕੰਪਨੀਆਂ ਅਤੇ ਸ਼ੋਧ ਸੰਗਠਨ ਹਨ ਅਤੇ ਵਿਦੇਸ਼ੀ ਨਾਗਰਿਕ ਰਹਿੰਦੇ ਹਨ।
ਸਰਕਾਰੀ ਗੱਲਬਾਤ ਕਮੇਟੀ ਮੁਤਾਬਕ ਸਵੈ-ਸੈਵਕਾਂ ਨੇ ਇਨ੍ਹਾਂ ਖੇਤਰਾਂ ਵਿਚ ਗਲਤ ਅੰਗਰੇਜੀ ਦੀ ਪਛਾਣ ਕਰਨ ਅਤੇ ਉਸ ਦੀ ਸੂਚਨਾ ਦਫਤਰ ਨੂੰ ਦੇਣ ਨੂੰ ਕਿਹਾ ਗਿਆ ਹੈ। ਇਸ ਕੰਮ ਵਿਚ ਲੋਕਾਂ ਅਤੇ ਮੀਡੀਆ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਇਸ ਮੁਹਿੰਮ ਦਾ ਟੀਚਾ ਰਾਜਧਾਨੀ ਦੀ ਅੰਤਰਰਾਸ਼ਟਰੀ ਅਪੀਲ ਨੂੰ ਉਚਾ ਚੁੱਕਣਾ ਅਤੇ 2022 ਦੇ ਬੀਜਿੰਗ ਵਿੰਟਰ ਓਲੰਪਿਕਸ ਵਰਗੇ ਅੰਤਰਰਾਸ਼ਟਰੀ ਦਫਤਰਾਂ ਦੀ ਤਿਆਰੀ ਕਰਨਾ ਹੈ। ਚੀਨ ਦੀ ਰਾਜਧਾਨੀ ਵਿਚ ਸਾਲ 2008 ਦੇ ਓਲੰਪਿਕ ਦੇ ਸਮੇਂ ਮਾਰਗਾਂ, ਮੈਟਰੋ ਅਤੇ ਹੋਰ ਆਵਾਜਾਈ ਸਟੇਸ਼ਨਾਂ 'ਤੇ ਪਹਿਲੀ ਵਾਰ ਚੀਨੀ ਭਾਸ਼ਾ ਦੇ ਨਾਲ ਹੀ ਅੰਗ੍ਰੇਜੀ ਸਾਈਨ ਬੋਰਡ ਲਗਾਏ ਗਏ ਹਨ।