'ਦੁਨੀਆ ਦੀ ਛੱਤ' 'ਤੇ ਚੀਨ ਬਣਾ ਰਿਹਾ ਤਾਰਾਮੰਡਲ, ਸਪੇਸ ਤਕਨਾਲੋਜੀ 'ਚ ਨਿਕਲਿਆ ਅੱਗੇ (ਵੀਡੀਓ)

06/14/2022 3:49:12 PM

ਤਿੱਬਤ (ਬਿਊਰੋ)  ਤਕਨਾਲੋਜੀ ਦੇ ਖੇਤਰ ਵਿੱਚ ਚੀਨ ਲਗਾਤਾਰ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਖਾਸ ਕਰਕੇ ਪੁਲਾੜ ਖੇਤਰ ਵਿੱਚ ਚੀਨ ਲਗਾਤਾਰ ਤਰੱਕੀ ਕਰ ਰਿਹਾ ਹੈ। ਚੀਨ ਪਹਿਲਾਂ ਹੀ ਆਪਣਾ ਰੋਬੋਟ ਨੂੰ ਮੰਗਲ ਗ੍ਰਹਿ 'ਤੇ ਭੇਜ ਚੁੱਕਾ ਹੈ ਅਤੇ ਹੁਣ ਚੀਨ ਨੇ 'ਦੁਨੀਆਂ ਦੀ ਛੱਤ' ਮੰਨੇ ਜਾਂਦੇ ਤਿੱਬਤ 'ਚ ਬ੍ਰਹਿਮੰਡ ਦੀ ਖੋਜ ਕਰਨ ਲਈ ਇਕ ਪਲੈਨਟੇਰੀਅਮ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

PunjabKesari

ਤਿੱਬਤ ਵਿਚ ਤਾਰਾਮੰਡਲ ਦਾ ਨਿਰਮਾਣ
ਚੀਨ ਦੀ ਸਰਕਾਰੀ ਮੀਡੀਆ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਚੀਨ ਨੇ "ਸੰਸਾਰ ਦੀ ਛੱਤ" 'ਤੇ ਬ੍ਰਹਿਮੰਡ ਦੀ ਖੋਜ ਕਰਨ ਲਈ ਤਿੱਬਤ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਸਥਾਨ 'ਤੇ ਇੱਕ ਪਲੈਨੇਟੇਰੀਅਮ ਮਤਲਬ ਤਾਰਾਮੰਡਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਦਾ ਇਹ ਪਲੈਨਟੇਰੀਅਮ ਸਾਲ 2024 ਵਿੱਚ ਬਣ ਜਾਵੇਗਾ ਅਤੇ ਚੀਨ ਨੂੰ ਸਾਲਾਨਾ ਇੱਕ ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਸਰਕਾਰੀ ਮੀਡੀਆ ਨੇ ਇੱਥੇ ਦੱਸਿਆ ਕਿ ਚੀਨ ਦਾ ਉਦੇਸ਼ "ਸੰਸਾਰ ਦੀ ਛੱਤ" 'ਤੇ ਬ੍ਰਹਿਮੰਡ ਦੀ ਖੋਜ ਲਈ ਇੱਕ ਵਿੰਡੋ ਖੋਲ੍ਹਣਾ ਹੈ। ਤੁਹਾਨੂੰ ਦੱਸ ਦੇਈਏ ਕਿ ਤਿੱਬਤ ਜ਼ਿਆਦਾਤਰ ਚੀਨੀ ਸੈਲਾਨੀਆਂ ਅਤੇ ਵਿਸ਼ੇਸ਼ ਇਜਾਜ਼ਤ ਦੇ ਨਾਲ ਵਿਦੇਸ਼ੀਆਂ ਲਈ ਖੁੱਲ੍ਹਾ ਹੈ।

 

ਖਗੋਲੀ ਦੂਰਬੀਨ ਨਾਲ ਹੋਵੇਗਾ ਲੈਸ
ਤਿੱਬਤ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਕਿਹਾ ਕਿ ਤਾਰਾਮੰਡਲ ਖੇਤਰ ਦਾ ਸਭ ਤੋਂ ਵੱਡਾ ਆਪਟੀਕਲ ਖਗੋਲ-ਵਿਗਿਆਨਕ ਦੂਰਬੀਨ ਹੋਵੇਗੀ, ਜਿਸ ਵਿੱਚ ਇੱਕ ਮੀਟਰ ਵਿਆਸ ਵਾਲਾ ਲੈਂਸ ਹੋਵੇਗਾ ਅਤੇ ਇਹ ਖਗੋਲ ਵਿਗਿਆਨ ਖੋਜ ਅਤੇ ਜਨਤਕ ਵਿਗਿਆਨ ਸਿੱਖਿਆ ਲਈ ਇੱਕ ਪ੍ਰਮੁੱਖ ਖੇਤਰੀ ਅਧਾਰ ਬਣ ਜਾਵੇਗਾ। ਦਰਅਸਲ ਚੀਨ ਜਾਣਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਦੁਨੀਆ ਦਾ ਬਾਦਸ਼ਾਹ ਉਹੀ ਹੋਵੇਗਾ ਜਿਸ ਦਾ ਪੁਲਾੜ ਵਿਚ ਦਬਦਬਾ ਹੈ। ਚੀਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ, ਇਸ ਲਈ ਚੀਨ ਆਪਣੇ ਪੁਲਾੜ ਮਿਸ਼ਨ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ ਅਤੇ ਆਪਣੇ ਸਭ ਤੋਂ ਵੱਡੇ ਵਿਰੋਧੀ ਅਮਰੀਕਾ ਦੇ ਸ਼ਾਸਨ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਇਸ ਸਾਲ ਇਕ ਦੋ ਨਹੀਂ ਸਗੋਂ 40 ਤੋਂ ਵੱਧ ਮਿਸ਼ਨ ਨੂੰ ਅੰਜਾਮ ਦੇ ਰਿਹਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੂੰ ਵਪਾਰਕ ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਹਨ, ਗੱਲਬਾਤ ਦਾ ਸੁਆਗਤ ਹੈ: ਐਂਥਨੀ ਅਲਬਾਨੀਜ਼

ਸਪੇਸ ਸਟੇਸ਼ਨ ਦਾ ਕਰ ਰਿਹਾ ਨਿਰਮਾਣ
ਚੀਨ ਅਮਰੀਕਾ ਦੇ ਬਾਅਦ ਪੁਲਾੜ ਵਿਚ ਨਿੱਜੀ ਸਪੇਸ ਸਟੇਸ਼ਨ ਦਾ ਨਿਰਮਾਣ ਕਰ ਰਿਹਾ ਹੈ। ਹੁਣ ਤੱਕ ਪੁਲਾੜ ਵਿਚ ਸਿਰਫ ਅਮਰੀਕਾ ਦਾ ਹੀ ਸਪੇਸ ਸਟੇਸ਼ਨ ਸੀ ਪਰ ਇਸ ਸਾਲ ਚੀਨ ਦਾ ਵੀ ਸਪੇਸ ਸਟੇਸ਼ਨ ਬਣਕੇ  ਤਿਆਰ ਹੋ ਰਿਹਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਚੀਨੀ ਡ੍ਰੈਗਨ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ ਕਰ ਰਿਹਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News