ਚੀਨ ਕੋਰੋਨਾ ਦੀ ਸ਼ੁਰੂਆਤ ਦੇ ਮਾਮਲੇ ''ਚ WHO ਦੀ ਜਾਂਚ ਦਾ ਕਰਦੈ ਸਮਰਥਨ

06/10/2020 9:14:09 PM

ਮਾਸਕੋ - ਚੀਨ ਨੇ ਆਖਿਆ ਹੈ ਕਿ ਉਹ ਕੋਰੋਨਾਵਾਇਰਸ ਦੀ ਸ਼ੁਰੂਆਤ ਨੂੰ ਲੈ ਕੇ ਚੀਨ ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ. ਓ.) ਵੱਲੋਂ ਸੁਤੰਤਰ ਜਾਂਚ ਦਾ ਸਮਰਥਨ ਕਰਦਾ ਹੈ ਪਰ ਰਾਜਨੀਤਕ ਉਦੇਸ਼ ਲਈ ਇਸ ਮਾਮਲੇ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ਰੂਸ ਵਿਚ ਚੀਨ ਦੇ ਰਾਜਦੂਤ ਝਾਂਗ ਹਾਨਹੁਈ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਮਈ ਵਿਚ ਡਬਲਯੂ. ਐਚ. ਓ. ਦੀ ਫੈਸਲਾ ਕਰਨ ਵਾਲੀ ਸੰਸਥਾ ਵਰਲਡ ਹੈਲਥ ਅਸੈਂਬਲੀ ਦੇ 100 ਤੋਂ ਜ਼ਿਆਦਾ ਦੇਸ਼ਾਂ ਨੇ ਕੋਰੋਨਾਵਾਇਰਸ ਦੀ ਸ਼ੁਰੂਆਤ ਦੀ ਜਾਂਚ ਲਈ ਲਿਆਂਦੇ ਗਏ ਪ੍ਰਸਾਤਵ ਦਾ ਸਮਰਥਨ ਕੀਤਾ ਸੀ। ਹਾਨਹੁਈ ਨੇ ਰੋਸਿਆ ਸੋਗੋਡਨਯਾ ਇੰਟਰਨੈਸ਼ਨਲ ਇੰਫੋਰਮੇਸ਼ਨ ਏਜੰਸੀ ਵਿਚ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਅਸੀਂ ਇਸ ਤਰ੍ਹਾਂ ਦੀ ਜਾਂਚ ਦਾ ਸਮਰਥਨ ਕਰਦੇ ਹਾਂ ਪਰ ਅਸੀਂ ਪਹਿਲਾਂ ਤੋਂ ਹੀ ਕਿਸੇ ਅੰਦਾਜ਼ੇ ਦੇ ਨਾਲ ਜਾਂਚ ਕਰਨ ਖਿਲਾਫ ਹਾਂ। ਉਨ੍ਹਾਂ ਅੱਗੇ ਆਖਿਆ ਕਿ ਚੀਨ ਇਸ ਮਾਮਲੇ ਵਿਚ ਡਬਲਯੂ. ਐਚ. ਓ. ਅਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਲਈ ਤਿਆਰ ਹੈ। ਰਾਜਦੂਤ ਨੇ ਆਖਿਆ ਕਿ ਇਹ ਸਾਡਾ ਸਾਡਾ ਫਰਜ਼ ਅਤੇ ਜ਼ਿੰਮੇਵਾਰੀ ਹੈ। ਕੋਰੋਨਾਵਾਇਰਸ ਦੀ ਸ਼ੁਰੂਆਤ ਦਾ ਮੁੱਦਾ ਵਿਗਿਆਨਕ ਹੈ, ਰਾਜਨੀਤਕ ਨਹੀਂ।

ਦੱਸ ਦਈਏ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਫੈਲਾਉਣ ਦਾ ਦੋਸ਼ ਚੀਨ 'ਤੇ ਲਾਇਆ ਜਾ ਰਿਹਾ ਹੈ ਪਰ ਚੀਨ ਇਸ ਨੂੰ ਸਿਰੇ ਤੋਂ ਖਾਰਿਜ਼ ਕਰਦਾ ਆ ਰਿਹਾ ਹੈ। ਉਥੇ ਡਬਲਯੂ. ਐਚ. ਓ. ਵੱਲੋਂ ਪਹਿਲਾਂ ਚੀਨ ਦੀ ਹਿਮਾਇਤ ਕੀਤੇ ਜਾਣ ਨੂੰ ਲੈ ਕੇ ਅਮਰੀਕਾ ਨੇ ਡਬਲਯੂ. ਐਚ. ਓ. ਨਾਲ ਸਬੰਧ ਤੋੜ ਦਿੱਤੇ ਸਨ ਅਤੇ ਫਿਰ ਦੁਬਾਰਾ ਜੋੜਣ ਲਈ ਉਸ ਨੂੰ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ ਹੈ।
 

Khushdeep Jassi

This news is Content Editor Khushdeep Jassi