ਚੀਨ-ਆਸਟ੍ਰੇਲੀਆ ਦੇ ਰਿਸ਼ਤਿਆਂ ’ਚ ਆਈ ਇਤਿਹਾਸਕ ਕੜਵਾਹਟ , ਘਾਬਰਿਆ ਡ੍ਰੈਗਨ

08/02/2020 4:45:22 PM

ਜਲੰਧਰ/ਸਿਡਨੀ (ਵਿਸ਼ੇਸ਼)- ਦੁਨੀਆ ਭਰ ’ਚ ਕੋਰੋਨਾ ਵਾਇਰਸ ਫੈਲਾਉਣ, ਹਾਂਗਕਾਂਗ ’ਚ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ, ਭਾਰਤ ਨਾਲ ਫੌਜੀ ਟਕਰਾਅ ਅਤੇ ਸਾਉਥ ਚਾਈਨਾ ਸੀ ਸਬੰਧੀ ਹੋਏ ਵਿਵਾਦ ਤੋਂ ਬਾਅਦ ਚੀਨ ਪੂਰੀ ਦੁਨੀਆ ’ਚ ਚਰਚਾ ’ਚ ਹੈ। ਇਨ੍ਹਾਂ ਸਾਰੇ ਕਾਰਣਾਂ ਕਰਕੇ ਦੁਨੀਆ ਚੀਨ ਦੇ ਖਿਲਾਫ ਮੋਰਚਾ ਖੋਲ੍ਹ ਕਰ ਬੈਠੀ ਹੈ ਅਤੇ ਕਈ ਵੱਡੇ ਦੇਸ਼ਾਂ ਨਾਲ ਚੀਨ ਦੇ ਦੋ-ਪੱਖੀ ਰਿਸ਼ਤੇ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ। ‘ਜਗ ਬਾਣੀ’ ਦੀ ਇਸ ਵਿਸ਼ੇਸ਼ ਸੀਰੀਜ਼ ’ਚ ਅਸੀਂ ਚੀਨ ਦੇ ਦੁਨੀਆ ਨਾਲ ਬਣਦੇ-ਵਿਗੜਦੇ ਰਿਸ਼ਤਿਆਂ ਦੀ ਗੱਲ ਕਰਾਂਗੇ। ਇਸਦੀ ਸ਼ੁਰੂਆਤ ਅਸੀਂ ਆਸਟ੍ਰੇਲੀਆ ਤੋਂ ਕਰਨ ਜਾ ਰਹੇ ਹਾਂ ਕਿਉਂਕਿ ਏਸ਼ੀਆ-ਪੈਸਿਫਿਕ ’ਚ ਚੀਨ ਨਾਲ ਸਭ ਤੋਂ ਜ਼ਿਆਦਾ ਜੇਕਰ ਕਿਸੇ ਦਾ ਰਿਸ਼ਤਾ ਖਰਾਬ ਹੋਇਆ ਹੈ ਤਾਂ ਉਹ ਆਸਟ੍ਰੇਲੀਆ ਹੈ। ਚੀਨ-ਆਸਟ੍ਰੇਲੀਆ ਦੇ ਰਿਸ਼ਤਿਆਂ ’ਚ ਇਸ ਸਮੇਂ ਇਤਿਹਾਸਕ ਕੜਵਾਹਟ ਆ ਚੁੱਕੀ ਹੈ। ਉਥੇ, ਸਾਉਥ ਚਾਈਨਾ ਸੀ ’ਤੇ ਵਿਰੋਧ ਨਾਲ ਡ੍ਰੈਗਨ ਘਾਬਰਿਆ ਹੋਇਆ ਹੈ।

ਕੋਰੋਨਾ ਦੀ ਜਾਂਚ ਦੀ ਮੰਗ ਨਾਲ ਆਸਟ੍ਰੇਲੀਆ ਨਾਲ ਚਿੜ੍ਹਿਆ ਚੀਨ

ਆਸਟ੍ਰੇਲੀਆ ਨੇ ਚੀਨ ਦੇ ਵੁਹਾਨ ’ਚ ਪਿਛਲੇ ਸਾਲ ਨਵੰਬਰ ਮਹੀਨੇ ’ਚ ਕੋਰੋਨਾ ਦੇ ਪੈਦਾ ਹੋਣ ਸਬੰਧੀ ਇਕ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਤੋਂ ਚੀਨ ਚਿੜ੍ਹਿਆ ਹੋਇਆ ਹੈ ਅਤੇ ਉਸ ਨੇ ਆਸਟ੍ਰੇਲੀਆ ਤੋਂ ਦਰਾਮਦ ਤੱਕ ਬੰਦ ਕਰ ਦਿੱਤੀ ਹੈ। ਚੀਨ ਨੇ ਹਾਲ ਹੀ ’ਚ ਹਾਂਗਕਾਂਗ ’ਚ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਜਵਾਬੀ ਕਾਰਵਾਈ ’ਚ ਕਿਹਾ ਸੀ ਕਿ ਹਾਂਗਕਾਂਗ ਦੇ ਲੋਕਾਂ ਦੇ ਵੀਜ਼ਾ ਮਿਆਦ ਵਧਾਉਣ ਦੀ ਯੋਜਨਾ ਬਣਾਈ ਹੈ ਅਤੇ ਉਥੋਂ ਕਾਰੋਬਾਰ ਨੂੰ ਇਥੇ ਲਿਆਉਣ ਲਈ ਵੀ ਲੋਕਾਂ ਨੂੰ ਉਤਸਾਹਿਤ ਕੀਤਾ ਜਾਏਗਾ। ਨਾਰਾਜ਼ ਚੀਨ ਨੇ ਆਸਟ੍ਰੇਲੀਆ ਦੇ ਇਸ ਕਦਮ ਨੂੰ ਆਪਣੇ ਅੰਦਰੂਨੀ ਮਾਮਲਿਆਂ ’ਚ ਦਖਲ ਕਿਹਾ ਸੀ। ਆਸਟ੍ਰੇਲੀਆ ਸਥਿਤ ਚੀਨ ਦੂਤਘਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਅਸੀਂ ਆਸਟ੍ਰੇਲੀਆ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਸਾਡੇ ਮਾਮਲੇ ’ਚ ਦਖਲ ਦੇਣਾ ਬੰਦ ਕਰ ਦੇਵੇ ਨਹੀਂ ਤਾਂ ਇਹ ਇਕ ਚੱਟਾਨ ਉਠਾ ਕੇ ਆਪਣੇ ਪੈਰ ’ਤੇ ਮਾਰਨ ਵਰਗਾ ਹੋਵੇਗਾ।

ਆਸਟ੍ਰੇਲੀਆ ਨੇ ਸਾਉਥ ਚਾਈਨਾ ਸੀ ਸਬੰਧੀ ਖੋਲ੍ਹਿਆ ਮੋਰਚਾ

ਚੀਨ ਵਲੋਂ ਹਾਂਗਕੰਗ ’ਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਸਬੰਦੀ ਹੀ ਆਸਟ੍ਰੇਲੀਆ ਚੀਨ ਦਾ ਵਿਰੋਧ ਕਰ ਰਿਹਾ ਸੀ, ਪਰ ਇਸ ਦਰਮਿਆਨ ਜਦੋਂ ਅਮਰੀਕਾ ਨੇ ਸਾਉਥ ਚਾਈਨਾ ਸੀ ਆਈਲੈਂਡ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ ਤਾਂ ਆਸਟ੍ਰੇਲੀਆ ਨੇ ਸਾਉਥ ਚਾਈਨਾ ਸੀ ਸਬੰਧੀ ਮੋਰਚਾ ਖੋਲ੍ਹ ਦਿੱਤਾ। ਇਸ ਸਬੰਧ ’ਚ 2 ਕਦਮ ਅੱਗੇ ਵੱਧਕੇ ਉਸ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖਕੇ ਚੀਨ ਦੇ ਦਾਅਵੇ ’ਤੇ ਸਵਾਲ ਖੜ੍ਹੇ ਕਰ ਦਿੱਤੇ। ਪੱਤਰ ’ਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਸਰਕਾਰ ਚੀਨ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰਦੀ ਹੈ ਜੋ ਸਮੁੰਦਰੀ ਕਾਨੂੰਨ ਸਬੰਦੀ 1982 ਦੇ ਸੰਯੁਕਤ ਰਾਸ਼ਟਰ ਸਮਝੌਤੇ (ਯੂ. ਐੱਨ. ਸੀ. ਐੱਲ. ਓ. ਐੱਸ.) ਦੇ ਮੁਤਾਬਕ ਨਹੀਂ ਹਨ, ਖਾਸ ਕਰ ਕੇ ਤੱਟ ਰੇਖਾ ਅਤੇ ਸਮੁੰਦਰੀ ਖੇਤਰ ਸਬੰਧੀ ਨਿਯਮ ਨੂੰ ਨਹੀਂ ਮੰਨਣ ਵਾਲੇ ਦਾਅਵਿਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪੱਤਰ ਮੁਤਾਬਕ ਚੀਨ ਕੋਲ ਕੋਈ ਵੈਧਾਨਿਕ ਅਧਿਕਾਰ ਨਹੀਂ ਹੈ ਕਿ ਇਸ ਸਿੱਧੀ ਤਟਰੇਖਾ ਖਿੱਚਕੇ ਦੱਖਣ ਚੀਨ ਸਾਗਰ ਦੇ ਦੂਰ-ਦੁਹਾਡੇ ਸਥਿਤ ਬਿੰਦੂਆਂ ਅਤੇ ਆਈਲੈਂਡ ਸਮੂਹਾਂ ਨੂੰ ਆਪਣੇ ਦੇਸ਼ ਨਾਲ ਜੋੜ ਲਵੇ। ਆਸਟ੍ਰੇਲੀਆ ਦੇ ਇਸ ਕਦਮ ਤੋਂ ਬਾਅਦ ਚੀਨ ਲਗਾਤਾਰ ਆਸਟ੍ਰੇਲੀਆ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈ। ਚੀਨ ਦੇ ਅਖਬਾਰ ਗਲੋਬਲ ਟਾਈਮ ਨੇ ਤਾਂ ਪਿਛਲੇ ਹਫਤੇ ਚੀਨ ਵਲੋਂ ਆਸਟ੍ਰੇਲੀਆ ਤੋਂ ਹੋਣ ਵਾਲੀ ਦਰਾਮਦ ’ਤੇ ਪਾਬੰਦੀਆਂ ਲਗਾਉਣ ਦੀ ਗੱਲ ਤਕ ਕਹਿ ਦਿੱਤੀ ਸੀ।

Lalita Mam

This news is Content Editor Lalita Mam