ਚੀਨ : ਰਸਾਇਣਕ ਧਮਾਕੇ ਦੇ ਸਬੰਧ ''ਚ 17 ਹੋਰ ਸ਼ੱਕੀ ਹਿਰਾਸਤ ''ਚ

04/15/2019 1:25:14 PM

ਬੀਜਿੰਗ, (ਭਾਸ਼ਾ)— ਪੁਲਸ ਨੇ ਪੂਰਬੀ ਚੀਨ 'ਚ ਰਸਾਇਣਕ ਧਮਾਕੇ ਦੇ ਮਾਮਲੇ 'ਚ 17 ਹੋਰ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਇਸ ਧਮਾਕੇ 'ਚ 78 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ। ਪੂਰਬੀ ਜਿਆਂਗਸੂ ਸੂਬੇ 'ਚ ਧਮਾਕਾ ਹਾਲ ਦੇ ਸਾਲਾਂ 'ਚ ਦੇਸ਼ ਦੀਆਂ ਸਭ ਤੋਂ ਖਰਾਬ ਉਦਯੋਗਿਕ ਦੁਰਘਟਨਾਵਾਂ 'ਚੋਂ ਇਕ ਸੀ , ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ।

ਯਾਗਚੇਂਗ ਸ਼ਹਿਰ ਦੀ ਸਰਕਾਰ ਨੇ ਟਵਿੱਟਰ ਦੀ ਤਰ੍ਹਾਂ ਚੱਲਣ ਵਾਲੇ ਵੀਬੋ ਅਕਾਊਂਟ 'ਤੇ ਕਿਹਾ ਕਿ ਪੁਲਸ ਨੇ 17 ਸ਼ੱਕੀਆਂ ਦੇ ਖਿਲਾਫ ਅਪਰਾਧਿਕ ਕਦਮ ਚੁੱਕੇ ਹਨ। ਇਸ ਦੇ ਨਾਲ ਹੀ ਇਸ ਧਮਾਕੇ ਦੇ ਸਬੰਧ 'ਚ ਗ੍ਰਿਫਤਾਰ ਹੋਏ ਲੋਕਾਂ ਦੀ ਗਿਣਤੀ 26 'ਤੇ ਪੁੱਜ ਗਈ ਹੈ। 21 ਮਾਰਚ ਨੂੰ ਹੋਏ ਧਮਾਕੇ 'ਚ ਉਦਯੋਗਿਕ ਪਾਰਕ ਢਹਿ ਗਿਆ ਅਤੇ ਉਸ ਦੇ ਨੇੜਲੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।