ਕੰਟਰੋਲ ਲਾਈਨ ''ਤੇ ਗੋਲੀਬਾਰੀ ਤੋਂ ਬਾਅਦ ਚੀਨ ਦੀ ਭਾਰਤ-ਪਾਕਿ ਨੂੰ ਅਪੀਲ

12/27/2019 5:07:17 PM

ਬੀਜਿੰਗ- ਚੀਨ ਨੇ ਸ਼ੁੱਕਰਵਾਰ ਨੂੰ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਤਣਾਅ ਨੂੰ ਵਧਣ ਤੋਂ ਰੋਕਣ ਲਈ ਸੰਜਮ ਵਰਤਿਆ ਜਾਵੇ। ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਕੰਟਰੋਲ ਲਾਈਨ 'ਤੇ ਦੋਵਾਂ ਦੇਸ਼ਾਂ ਦੀ ਫੌਜ ਵਲੋਂ ਗੋਲੀਬਾਰੀ ਹੋ ਰਹੀ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਕੰਟਰੋਲ ਲਾਈਨ 'ਤੇ ਬੁੱਧਵਾਰ ਨੂੰ ਪਾਕਿਸਤਾਨੀ ਫੌਜੀਆਂ ਵਲੋਂ ਜੰਗਬੰਦੀ ਦੇ ਉਲੰਘਣ ਵਿਚ ਫੌਜ ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ ਤੇ ਇਕ ਮਹਿਲਾ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਪੀਓਕੇ ਦੇ ਅੰਦਰ ਪਿੰਡਾਂ ਵਿਚ ਤੋਪ ਤੇ ਮੋਰਟਾਰ ਤਾਇਨਾਤ ਕਰਕੇ ਭਾਰਤ ਵਿਚ ਨਾਗਰਿਕ ਆਬਾਦੀ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਪਾਕਿਸਤਾਨ ਦੀ ਫੌਜ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕੰਟਰੋਲ ਲਾਈਨ 'ਤੇ ਭਾਰਤੀ ਫੌਜੀਆਂ ਵਲੋਂ ਬਿਨਾਂ ਉਕਸਾਵੇ ਦੇ ਕੀਤੀ ਗਈ ਗੋਲੀਬਾਰੀ ਵਿਚ ਉਸ ਦੇ ਦੋ ਫੌਜੀ ਮਾਰੇ ਗਏ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁੰਗ ਨੇ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਸਬੰਧਿਤ ਰਿਪੋਰਟ ਦੇਖੀ ਹੈ ਤੇ ਅਸੀਂ ਸਥਿਤੀ ਨੂੰ ਦੇਖ ਰਹੇ ਹਾਂ। ਉਹਨਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵਾਂ ਦੇ ਗੁਆਂਢੀ ਹੋਣ ਦੇ ਨਾਤੇ ਅਸੀਂ  ਦੋਵਾਂ ਪੱਖਾਂ ਨੂੰ ਅਪੀਲ ਕਰਦੇ ਹਾਂ ਕਿ ਕਾਰਵਾਈ ਕਰਨ ਵਿਚ ਸੰਜਮ ਵਰਤੋ, ਜਿਸ ਨਾਲ ਤਣਾਅ ਨਾ ਵਧੇ। ਗੱਲਬਾਤ ਰਾਹੀਂ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕਰੋ ਤੇ ਸੰਯੁਕਤ ਰੂਪ ਨਾਲ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਬਣਾਏ ਰਖੋ।

Baljit Singh

This news is Content Editor Baljit Singh