ਟਰੰਪ ਦੀ ਧਮਕੀ ਤੋਂ ਬਾਅਦ ਚੀਨ ਦੀ ਅਪੀਲ, ਥੋੜੇ ਕਦਮ ਅਸੀਂ ਵਧਾਉਂਦੇ ਹਾਂ ਤੇ ਥੋੜੇ ਤੁਸੀਂ ਵਧਾਓ

05/16/2020 12:40:56 AM

ਬੀਜਿੰਗ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤੇ ਖਤਮ ਕਰਨ ਦੀ ਧਮਕੀ ਦੇ ਦਿੱਤੀ। ਇਸ ਤੋਂ ਬਾਅਦ ਚੀਨ ਨੇ ਨਰਮ ਰੁਖ ਅਪਣਾਉਂਦੇ ਹੋਏ ਅਮਰੀਕਾ ਤੋਂ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਖਿਲਾਫ ਲੜਾਈ ਵਿਚ ਦੋਵੇਂ ਮਿਲ ਕੇ ਅੱਗੇ ਵਧੀਏ। ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਹੀ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਕਾਫੀ ਤਣਾਅ ਆ ਗਿਆ ਸੀ। ਇਥੋਂ ਤੱਕ ਕਿ ਵੀਰਵਾਰ ਨੂੰ ਟਰੰਪ ਨੇ ਆਖਿਆ ਸੀ ਕਿ ਅਮਰੀਕਾ ਚੀਨ ਦੇ ਨਾਲ ਸਾਰੇ ਸਬੰਧ ਤੋੜ ਦੇਵੇਗਾ।

ਦੋਹਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿਚ ਹੋਵੇਗਾ ਵਿਕਾਸ
ਇਸ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਹੀਆਨ ਨੇ ਕਿਹਾ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਸਬੰਧ ਦੋਹਾਂ ਦੇਸ਼ਾਂ ਦੇ ਹਿੱਤ ਵਿਚ ਹਨ। ਉਨ੍ਹਾਂ ਕਿਹਾ ਕਿ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ਵਿਚ ਵਿਕਾਸ ਲੋਕਾਂ ਦੇ ਮੂਲ ਹਿੱਤਾਂ ਨੂੰ ਧਿਆਨ ਵਿਚ ਰੱਖਣ ਨਾਲ ਹੋ ਸਕਦਾ ਹੈ ਅਤੇ ਇਸ ਨਾਲ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਬਣੇਗੀ। ਝਾਓ ਨੇ ਕਿਹਾ ਕੀ ਚੀਨ ਅਤੇ ਅਮਰੀਕਾ ਨੂੰ ਮਹਾਮਾਰੀ ਖਿਲਾਫ ਸਹਿਯੋਗ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਹਰਾ ਕੇ ਲੋਕਾਂ ਦਾ ਇਲਾਜ ਕਰਨਾ ਚਾਹੀਦਾ ਹੈ ਅਤੇ ਅਰਥ ਵਿਵਸਥਾ ਅਤੇ ਉਤਪਾਦਨ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਹੈ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਜਿੰਨੇ ਕਦਮ ਚੀਨ ਚੱਲੇ, ਉਨੇ ਹੀ ਅਮਰੀਕਾ ਵੀ ਚੱਲੇ।

ਚੀਨ 'ਤੇ ਹਮਲਾਵਰ ਰਿਹਾ ਹੈ ਅਮਰੀਕਾ
ਅਮਰੀਕਾ ਵਿਚ ਡੋਨਾਲਡ ਟਰੰਪ ਨੇ ਉਪਰ ਚੀਨ ਖਿਲਾਫ ਕਾਰਵਾਈ ਕਰਨ ਦਾ ਦਬਾਅ ਵਧ ਰਿਹਾ ਹੈ। ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਬਹੁਤੀਆਂ ਚੀਜ਼ਾਂ ਅਮਰੀਕਾ ਕਰ ਸਕਦਾ ਹੈ, ਪੂਰਾ ਰਿਸ਼ਤਾ ਖਤਮ ਕਰ ਸਕਦਾ ਹੈ। ਜੇਕਰ ਅਜਿਹਾ ਕੀਤਾ ਤਾਂ 500 ਬਿਲੀਅਨ ਡਾਲਰ ਬਚ ਜਾਣਗੇ। ਅਮਰੀਕਾ ਚੀਨ ਉਪਰ ਕੋਰੋਨਾਵਾਇਰਸ ਨੂੰ ਲੈ ਕੇ ਜਾਣਕਾਰੀ ਦੁਨੀਆ ਤੋਂ ਲੁਕਾਉਣ ਅਤੇ ਖੁਦ ਸਮੇਂ 'ਤੇ ਜ਼ਰੂਰੀ ਕਦਮ ਨਾ ਚੁੱਕਣ ਦਾ ਦੋਸ਼ ਲਗਾਉਂਦਾ ਰਿਹਾ ਹੈ।
 


Khushdeep Jassi

Content Editor

Related News