ਚੀਨ ਨੇ ਤਾਈਵਾਨ ''ਚ ਅਮਰੀਕੀ ਵਫ਼ਦ ਦੇ ਦੌਰੇ ਦੌਰਾਨ ਹੋਰ ਫੌਜੀ ਅਭਿਆਸਾਂ ਦਾ ਕੀਤਾ ਐਲਾਨ

08/15/2022 4:22:33 PM

ਤਾਈਪੇ (ਏਜੰਸੀ) : ਚੀਨ ਨੇ ਤਾਈਵਾਨ ਦੇ ਰਾਸ਼ਟਰਪਤੀ ਵੱਲੋਂ ਸੋਮਵਾਰ ਨੂੰ ਨਵੇਂ ਅਮਰੀਕੀ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਤਾਈਵਾਨ ਦੇ ਆਲੇ-ਦੁਆਲੇ ਹੋਰ ਫੌਜੀ ਅਭਿਆਸ ਕਰਨ ਦਾ ਐਲਾਨ ਕੀਤਾ। ਅਮਰੀਕੀ ਵਫ਼ਦ ਦਾ ਦੌਰਾ ਤਾਈਵਾਨ ਪ੍ਰਤੀ ਅਮਰੀਕੀ ਸੰਸਦ ਮੈਂਬਰਾਂ ਦੀ ਮਜ਼ਬੂਤ ​​ਏਕਤਾ ਨੂੰ ਦਰਸਾਉਂਦਾ ਹੈ।

ਇਸ ਵਫ਼ਦ ਦੇ ਦੌਰੇ ਤੋਂ ਪਹਿਲਾਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਦੀ ਸਪੀਕਰ ਨੈਨਸੀ ਪੇਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ ਸੀ। ਇਸ ਤੋਂ ਨਾਰਾਜ਼ ਚੀਨ ਨੇ ਤਾਇਵਾਨ ਦੇ ਆਲੇ-ਦੁਆਲੇ ਕਈ ਦਿਨਾਂ ਤੱਕ ਫੌਜੀ ਅਭਿਆਸ ਕੀਤਾ ਸੀ। ਰੱਖਿਆ ਮੰਤਰਾਲਾ ਅਤੇ ਇਸਦੀ ਪੂਰਬੀ ਥੀਏਟਰ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੀਪਲਜ਼ ਲਿਬਰੇਸ਼ਨ ਆਰਮੀ ਨੇ ਸੋਮਵਾਰ ਨੂੰ ਤਾਈਵਾਨ ਦੇ ਆਲੇ-ਦੁਆਲੇ ਸਮੁੰਦਰ ਅਤੇ ਆਸਮਾਨ ਵਿੱਚ ਵਾਧੂ ਸੰਯੁਕਤ ਅਭਿਆਸਾਂ ਦਾ ਐਲਾਨ ਕੀਤਾ।


cherry

Content Editor

Related News