ਚੀਨ ''ਚ ਦਾੜ੍ਹੀ ਰੱਖਣਾ ਤੇ ਬੁਰਕਾ ਪਹਿਨਣ ''ਤੇ ਲੱਗੀ ਰੋਕ

04/01/2017 5:19:00 PM

ਬੀਜਿੰਗ— ਚੀਨ ਨੇ ਮੁਸਲਿਮ ਬਹੁਲ ਇਲਾਕੇ ''ਚ ਲੰਬੀ ਦਾੜ੍ਹੀ ਰੱਖਣ ਅਤੇ ਬੁਰਕਾ ਪਹਿਨਣ ''ਤੇ ਰੋਕ ਲਾ ਦਿੱਤੀ ਹੈ। ਇਹ ਹੁਕਮ ਸ਼ਿਨਜਿਯਾਂਗ ਸੂਬੇ ''ਚ ਲਾਗੂ ਕੀਤੇ ਗਏ ਹਨ, ਇੱਥੇ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਰਹਿੰਦੀ ਹੈ। ਸੂਬੇ ਵਿਚ ਇਹ ਸਾਰੇ ਨਿਯਮ ਅੱਜ ਭਾਵ ਨੂੰ ਅਪ੍ਰੈਲ ਤੋਂ ਲਾਗੂ ਕਰ ਦਿੱਤੇ ਗਏ ਹਨ। ਹੁਣ ਏਅਰਪੋਰਟ, ਰੇਲਵੇ ਸਟੇਸ਼ਨ ਦੇ ਨਾਲ-ਨਾਲ ਜਨਤਕ ਥਾਂ ''ਤੇ ਮਹਿਲਾ ਆਪਣੇ ਚਿਹਰੇ ਅਤੇ ਪੂਰੇ ਸਰੀਰ ਨੂੰ ਢੱਕ ਕੇ ਨਹੀਂ ਜਾ ਸਕਣਗੀਆਂ। ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਰੋਕਿਆ ਜਾਵੇਗਾ। ਪਾਬੰਦੀ ਲਾਉਣ ਦੀ ਵੱਡੀ ਵਜ੍ਹਾ ਹੈ, ਸ਼ਿਨਜਿਯਾਂਗ ਸੂਬੇ ''ਚ ਫੈਲੀ ਧਾਰਮਿਕ ਕੱਟੜਤਾ। ਚੀਨ ਦਾ ਸ਼ਿਨਜਿਯਾਂਗ ਸੂਬਾ ਧਾਰਮਿਕ ਕੱਟੜਪਥ ਨਾਲ ਸੰਘਰਸ਼ ਕਰ ਰਿਹਾ ਹੈ। ਅਜਿਹੇ ''ਚ ਉੱਥੇ ਹਾਲਾਤ ਆਮ ਕਰਨ ਲਈ ਅਤੇ ਆਪਣਾ ਕੰਟਰੋਲ ਮਜ਼ਬੂਤ ਕਰਨ ਲਈ ਚੀਨ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ।
ਚੀਨ ਦੇ ਸ਼ਿਨਜਿਯਾਂਗ ਸੂਬੇ ਦੀ ਕੁੱਲ ਆਬਾਦੀ 2 ਕਰੋੜ ਤੋਂ ਵਧ ਹੈ। ਸੂਬੇ ਵਿਚ ਉਈਗਰ ਭਾਈਚਾਰੇ ਦੇ ਲੋਕਾਂ ਦੀ ਆਬਾਦੀ ਇਕ ਕਰੋੜ ਤੋਂ ਵਧ ਹੈ। ਉਈਗਰ ਭਾਈਚਾਰੇ ਦੇ ਜ਼ਿਆਦਾਤਰ ਲੋਕ ਮੁਸਲਮਾਨ ਹਨ ਅਤੇ ਇਸਲਾਮ ਉਨ੍ਹਾਂ ਦਾ ਸਭ ਤੋਂ ਵੱਡਾ ਧਰਮ ਹੈ। ਉਈਗਰ ਮੁਸਲਮਾਨ ਟਰਕਿਸ਼ ਭਾਸ਼ਾ ਬੋਲਦੇ ਹਨ।

Tanu

This news is News Editor Tanu