ਮਾਂ ਦੀ ਛੋਟੀ ਜਿਹੀ ਲਾਪਰਵਾਹੀ ਨੇ ਲਈ 3 ਮਹੀਨੇ ਦੇ ਮਾਸੂਮ ਦੀ ਜਾਨ

04/24/2020 3:07:58 PM

ਬੀਜਿੰਗ (ਬਿਊਰੋ): ਧਰਤੀ 'ਤੇ ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਬੱਚਾ ਆਪਣੀ ਮਾਂ ਕੋਲ ਜ਼ਿਆਦਾ ਸੁਰੱਖਿਅਤ ਹੁੰਦਾ ਹੈ ਪਰ ਚੀਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਮਾਂ ਦੀ ਗਲਤੀ ਕਾਰਨ 3 ਮਹੀਨੇ ਦੇ ਮਾਸੂਮ ਦੀ ਜਾਨ ਚਲੀ ਗਈ। ਅਸਲ ਵਿਚ ਪਹਿਲੀ ਵਾਰ ਮਾਂ ਬਣੀ ਮਹਿਲਾ ਨੇ ਅਜਿਹੀ ਗਲਤੀ ਕੀਤੀ ਕਿ ਉਸ ਦੇ 3 ਮਹੀਨੇ ਦੇ ਬੱਚੇ ਦੀ ਸਾਹ ਘੁੱਟ ਜਾਣ ਕਾਰਨ ਮੌਤ ਹੋ ਗਈ। ਇਸ ਮਾਂ ਨੇ ਘਰ ਵਿਚ ਸੀ.ਸੀ.ਟੀ.ਵੀ. ਕੈਮਰਾ ਲਗਾਇਆ ਤਾਂ ਜੋ ਬੱਚੇ 'ਤੇ ਨਜ਼ਰ ਰੱਖ ਸਕੇ ਪਰ ਗਲਤੀ ਉਦੋਂ ਹੋਈ ਜਦੋਂ ਉਹ ਚੰਗੀ ਮਾਂ ਬਣਨ ਦਾ ਆਨਲਾਈਨ ਕੋਰਸ ਕਰਨ ਲਈ ਉਹ ਘਰ ਦੇ ਦੂਜੇ ਕਮਰੇ ਵਿਚ ਸੀ। ਇਸ ਦੌਰਾਨ ਬੱਚਾ ਪੇਟ ਦੇ ਭਾਰ ਪਲਟ ਗਿਆ ਅਤੇ ਸਾਹ ਘੁੱਟ ਜਾਣ ਕਾਰਨ ਉਸ ਦੀ ਮੌਤ ਹੋ ਗਈ।

ਖਬਰ ਵਿਚ ਮਹਿਲਾ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। ਚੀਨ ਦੇ ਦੱਖਣ ਵਿਚ ਸਥਿਤ ਸ਼ਹਿਰ ਸ਼ਾਨਤੋਊ ਵਿਚ ਪਹਿਲੀ ਵਾਰ ਮਾਂ ਬਣੀ ਮਹਿਲਾ ਘਰ ਦੇ ਦੂਜੇ ਕਮਰੇ ਵਿਚ ਆਨਲਾਈਨ ਕੋਰਸ ਕਰਾਉਣ ਵਾਲੀ ਸੰਸਥਾ ਐਮੀ ਬੇਬੀਕੇਯਰ ਦੀ ਆਨਲਾਈਨ ਕਲਾਸ ਲੈ ਰਹੀ ਸੀ।ਮਾਂ ਨੇ ਆਨਲਾਈਨ ਕੋਰਸ ਵਿਚ ਸਿੱਖਿਆ ਸੀ ਕਿ ਕਿਵੇਂ ਬੱਚੇ ਨੂੰ ਪੇਟ ਦੇ ਭਾਰ ਲਿਟਾ ਕੇ ਆਰਾਮ ਨਾਲ ਸਵਾਇਆ ਜਾ ਸਕਦਾ ਹੈ। ਡੇਲੀ ਮੇਲ ਵਿਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਮਹਿਲਾ ਆਨਲਾਈਨ ਕੋਰਸ ਦੌਰਾਨ ਦੂਜੇ ਕਮਰੇ ਵਿਚ ਬੈਠ ਕੇ ਆਪਣੇ ਬੱਚੇ 'ਤੇ ਨਿਗਰਾਨੀ ਵੀ ਰੱਖ ਰਹੀ ਸੀ। 

 

ਬੱਚਾ ਪੰਘੂੜੇ ਵਿਚ ਲੰਮੇ ਪਿਆ ਹੋਇਆ ਸੀ। ਸੀ.ਸੀ.ਟੀ.ਵੀ. ਨਾਲ ਬੱਚੇ 'ਤੇ ਨਜ਼ਰ ਰੱਖਣ ਦੇ ਨਾਲ ਉਹ ਸਪੀਕਰ ਅਤੇ ਮਾਈਕ ਨਾਲ ਬੱਚੇ ਨੂੰ ਨਿਰਦੇਸ਼ ਦੇ ਰਹੀ ਸੀ। ਕੋਰਸ ਦੇ ਦੌਰਾਨ ਉਸ ਨੂੰ ਬੱਚੇ ਦੇ ਰੋਣ ਦੀ ਆਵਾਜ਼ ਆਈ। ਉਸ ਨੇ ਬੱਚੇ ਨੂੰ ਸਪੀਕਰ ਜ਼ਰੀਏ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਨਲਾਈਨ ਕੋਰਸ ਕਰਾਉਣ ਵਾਲੇ ਲੋਕਾਂ ਅਤੇ ਕੋਰਸ ਕਰ ਰਹੇ ਚੈਟਿੰਗ ਗਰੁੱਪ 'ਤੇ ਮੌਜੂਦ ਦੂਜੇ ਲੋਕਾਂ ਨੇ ਮਹਿਲਾ ਨੂੰ ਪਰੇਸ਼ਾਨ ਨਾ ਕਰਨ ਬਾਰੇ ਕਿਹਾ। ਉਹਨਾਂ ਨੇ ਕਿਹਾ ਕਿ ਮਹਿਲਾ ਆਪਣੇ ਬੱਚੇ ਨੂੰ ਹਰਕਤਾਂ ਕਰਨ ਦੇਵੇ। ਮਾਂ ਲਗਾਤਾਰ ਕਹਿੰਦੀ ਰਹੀ ਕਿ ਉਸ ਨੂੰ ਬੱਚੇ ਕੋਲ ਜਾਣ ਦਿੱਤਾ ਜਾਵੇ। ਉਸ ਨੂੰ ਬੋਲਣ ਦਿੱਤਾ ਜਾਵੇ ਪਰ ਆਨਲਾਈਨ ਕੋਰਸ ਕਰਾਉਣ ਵਾਲੀ ਕੰਪਨੀ ਦੇ ਲੋਕਾਂ ਨੇ ਮਨਾ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ 'ਚ ਕੋਰੋਨਾ ਨਾਲ 11 ਭਾਰਤੀਆਂ ਦੀ ਮੌਤ

ਇਸ ਦੌਰਾਨ ਬੱਚਾ ਪੇਟ ਦੇ ਭਾਰ ਪਲਟ ਗਿਆ ਅਤੇ ਸਾਹ ਘੁੱਟ ਜਾਣ ਕਾਰਨ ਉਸ ਦੀ ਮੌਤ ਹੋ ਗਈ। 2 ਘੰਟੇ ਬਾਅਦ ਜਦੋਂ ਮਹਿਲਾ ਕੋਰਸ ਖਤਮ ਕਰ ਕੇ ਬੱਚੇ ਦੇ ਕਮਰੇ ਵਿਚ ਪਹੁੰਚੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਗਰੋਂ ਮਹਿਲਾ ਨੇ ਸਾਰੀ ਗੱਲ ਪੁਲਸ ਨੂੰ ਦੱਸੀ। ਹੁਣ  ਪੁਲਸ ਚੰਗੀ ਮਾਂ ਬਣਨ ਦਾ ਕੋਰਸ ਸਿਖਾਉਣ ਵਾਲੀ ਸੰਸਥਾ ਐਮੀ ਬੇਬੀਕੇਯਰ ਦੀ ਜਾਂਚ ਕਰ ਰਹੀ ਹੈ ਕਿਉਂਕਿ ਇਹ ਸੰਸਥਾ ਔਰਤਾਂ ਨੂੰ ਆਨਲਾਈਨ ਟਰੇਨਿੰਗ ਦਿੰਦੀ ਹੈ ਕਿ ਬੱਚੇ ਖੁਦ ਤੋਂ ਕਿਵੇਂ ਸੌਣ ।ਐਮੀ ਬੇਬੀ ਕੇਯਰ ਇਕ ਗਾਹਕ ਤੋਂ 6999 ਯੁਆਨ ਮਤਲਬ 75,174 ਰੁਪਏ ਦੀ ਫੀਸ ਲੈਂਦੀ ਹੈ ਤਾਂ ਜੋ ਉਹ ਕੋਰਸ ਕਰ ਸਕਣ ਅਤੇ ਆਨਲਾਈਨ ਚੈਟਿੰਗ ਗਰੁਪ ਦੇ ਨਾਲ ਤੈਅ ਟੀਚਰ ਦੇ ਸਾਹਮਣੇ ਕਲਾਸ ਅਟੈਂਡ ਕਰ ਸਕਣ। ਜਿਸ ਮਹਿਲਾ ਦੇ ਬੱਚੇ ਦੀ ਮੌਤ ਹੋਈ ਹੈ ਉਹ ਵੀ ਇਸੇ ਵਿਚੋਂ ਕਿਸੇ ਇਕ ਗਰੁੱਪ ਦੇ ਨਾਲ ਚੈਟਿੰਗ ਕਰ ਰਹੀ ਸੀ।

Vandana

This news is Content Editor Vandana