ਸ਼ੀ ਜਿਨਪਿੰਗ ਦੀ ਭਾਰਤ-US ਨੂੰ ਧਮਕੀ, ਕਬਜ਼ੇ ਦੀ ਕੋਸ਼ਿਸ਼ ਕੀਤੀ ਤਾਂ ਦੇਵਾਂਗੇ ਕਰਾਰਾ ਜਵਾਬ

10/23/2020 6:23:26 PM

ਬੀਜਿੰਗ (ਬਿਊਰੋ): ਭਾਰਤ ਅਤੇ ਤਾਇਵਾਨ ਨੂੰ ਲੈ ਕੇ ਅਮਰੀਕਾ ਨਾਲ ਚੱਲ ਰਹੇ ਤਣਾਅ ਦੇ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਿੱਧੀ ਧਮਕੀ ਦਿੱਤੀ ਹੈ। ਸ਼ੀ ਜਿਨਪਿੰਗ ਨੇ ਕਿਹਾ ਕਿ ਜੇਕਰ ਚੀਨ ਦੇ ਸੁਰੱਖਿਆ ਹਿੱਤਾਂ ਅਤੇ ਪ੍ਰਭੂਸੱਤਾ ਨੂੰ ਨੁਕਸਾਨ ਪਹੁੰਚਾਇਆ ਗਿਆ ਜਾਂ ਚੀਨੀ ਖੇਤਰ ਨੂੰ ਜ਼ਬਰਦਸਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਖਾਲੀ ਹੱਥ ਨਹੀਂ ਬੈਠਾਂਗੇ। ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਗੰਭੀਰ ਸਥਿਤੀ ਆਉਂਦੀ ਹੈ ਤਾਂ ਚੀਨੀ ਲੋਕ ਇਸ ਦਾ ਮੂੰਹ ਤੋੜ ਜਵਾਬ ਦੇਣਗੇ।

ਰਾਸ਼ਟਰਪਤੀ ਜਿਨਪਿੰਗ ਨੇ ਕਿਹਾ,''ਚੀਨ ਨਾ ਤਾਂ ਹਕੂਮਤ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਨਾ ਹੀ ਵਿਸਥਰਵਾਦ ਨੂੰ ਵਧਾਵਾ ਦੇਵੇਗਾ ਪਰ ਜੇਕਰ ਚੀਨ ਦੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਹਿੱਤਾਂ ਨੂੰ ਅਣਡਿੱਠਾ ਕੀਤਾ ਜਾਂਦਾ ਹੈ ਤਾਂ ਅਸੀਂ ਖਾਲੀ ਹੱਥ ਨਹੀਂ ਬੈਠਾਂਗੇ। ਇਸ ਵਿਚ ਅਸੀਂ ਕਿਸੇ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇਵਾਂਗੇ ਜਾਂ ਕਿਸੇ ਨੂੰ ਚੀਨੀ ਖੇਤਰ ਦੇ ਕਬਜ਼ੇ ਜਾਂ ਉਸ ਨੂੰ ਵੰਡਣ ਦੀ ਕੋਸ਼ਿਸ਼ ਕਰੇ।'' ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਗੰਭੀਰ ਸਥਿਤੀ ਪੈਦਾ ਹੋਈ ਤਾਂ ਚੀਨੀ ਜਨਤਾ ਨਿਸ਼ਚਿਤ ਰੂਪ ਨਾਲ ਇਸ ਦਾ ਮੂੰਹਤੋੜ ਜਵਾਬ ਦੇਵੇਗੀ। 

ਚੀਨ ਦੇ ਰਾਸ਼ਟਰਪਤੀ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਭਾਰਤ ਅਤੇ ਅਮਰੀਕਾ ਦੇ ਨਾਲ ਉਸ ਦਾ ਤਣਾਅ ਸਿਖਰ 'ਤੇ ਹੈ। ਚੀਨ ਦੀ ਦਾਦਾਗਿਰੀ ਤੋਂ ਬਚਾਉਣ ਲਈ ਅਮਰੀਕਾ ਲਗਾਤਾਰ ਤਾਇਵਾਨ ਨੂੰ ਅਤੀ ਆਧੁਨਿਕ ਹਥਿਆਰ ਦੇ ਰਿਹਾ ਹੈ। ਅਮਰੀਕਾ ਨੇ ਵੀਰਵਾਰ ਨੂੰ ਪਹਿਲੀ ਵਾਰ ਚੀਨ ਤੱਕ ਨਿਸ਼ਾਨਾ ਲਗਾਉਣ ਵਾਲੇ ਹਥਿਆਰਾਂ ਦੀ ਤਾਇਵਾਨ ਨੂੰ ਵਿਕਰੀ ਦੀ ਮਨਜ਼ੂਰੀ ਦਿੱਤੀ ਹੈ। ਉੱਧਰ ਚੀਨ ਦੇ ਭਾਰਤ ਦੇ ਨਾਲ ਲੱਦਾਖ ਵਿਚ ਤਣਾਅ ਸਿਖਰ 'ਤੇ ਹੈ। ਮਈ ਤੋਂ ਜਾਰੀ ਇਸ ਵਿਵਾਦ ਦੇ ਲਈ ਹੁਣ ਤੱਕ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਚੀਨੀ ਡ੍ਰੈਗਨ ਨੂੰ ਘੇਰਨ ਲਈ ਹੁਣ ਭਾਰਤ, ਜਾਪਾਨ, ਚੀਨ ਅਤੇ ਆਸਟ੍ਰੇਲੀਆ ਇਕੱਠੇ ਆ ਰਹੇ ਹਨ। ਨਵੰਬਰ ਵਿਚ ਹੋਣ ਵਾਲੇ ਮਾਲਾਬਾਰ ਯੁੱਧ ਅਭਿਆਸ ਵਿਚ 13 ਸਾਲ ਬਾਅਦ ਭਾਰਤ, ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਦੀ ਜਲ ਸੈਨਾਵਾਂ ਇਕੱਠੀਆਂ ਹੋਣਗੀਆਂ ਅਤੇ ਚੀਨ ਨੂੰ ਸਖਤ ਸੰਦੇਸ਼ ਦਿੰਦੀਆਂ ਹੋਈਆਂ ਸ਼ਕਤੀ ਪ੍ਰਦਰਸ਼ਨ ਕਰਨਗੀਆਂ।

Vandana

This news is Content Editor Vandana