ਕੋਰੋਨਾ ਵਾਇਰਸ ਦੇ ਚੀਨ ਦੀ ਲੈਬੋਰਟਰੀ ਤੋਂ ਫੈਲਣ ਦੀ ਸੰਭਾਵਨਾ ਨਹੀਂ : WHO

02/09/2021 5:56:16 PM

ਬੀਜਿੰਗ (ਭਾਸ਼ਾ): ਵਿਸ਼ਵ ਸਿਹਤ ਸੰਗਠਨ  (WHO) ਦੇ ਇਕ ਮਾਹਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਚੀਨ ਦੀ ਇਕ ਲੈਬੋਰਟਰੀ ਤੋਂ ਫੈਲਣ ਦੀ ਸੰਭਾਵਨਾ ਨਹੀਂ ਹੈ। ਸੰਭਵ ਤੌਰ 'ਤੇ ਇਹ ਕਿਸੇ ਇੰਟਰਮੀਡੀਏਟ ਪ੍ਰਜਾਤੀ ਜ਼ਰੀਏ ਮਨੁੱਖੀ ਸਰੀਰ ਵਿਚ ਦਾਖਲ ਹੋਇਆ ਹੋਵੇ। 

ਪੜ੍ਹੋ ਇਹ ਅਹਿਮ ਖਬਰ -ਭਾਰਤੀਆਂ ਨੂੰ ਝਟਕਾ, ਯੂ.ਏ.ਈ. ਦੇ ਰਸਤੇ ਸਾਊਦੀ ਅਰਬ ਅਤੇ ਕੁਵੈਤ ਜਾਣ 'ਤੇ ਲੱਗੀ ਰੋਕ

ਡਬਲਊ.ਐੱਚ.ਓ. ਦੇ ਖਾਧ ਸੁਰੱਖਿਆ ਅਤੇ ਜੰਤੂ ਰੋਗ ਮਾਹਰ ਪੀਟਰ ਬੇਨ ਐਮਬਾਰੇਕ ਨੇ ਮੱਧ ਚੀਨ ਦੇ ਸ਼ਹਿਰ ਵੁਹਾਨ ਵਿਚ ਕੋਰੋਨਾ ਵਾਇਰਸ ਦੇ ਸੰਭਾਵਿਤ ਤੌਰ 'ਤੇ ਪੈਦਾ ਹੋਣ ਦੀ ਜਾਂਚ ਦੇ ਆਪਣੇ ਮੁਲਾਂਕਣ ਵਿਚ ਮੰਗਲਵਾਰ ਨੂੰ ਇਹ ਦਾਅਵਾ ਕੀਤਾ। ਗੌਰਤਲਬ ਹੈ ਕਿ ਵਿਸ਼ਵ ਵਿਚ ਵੁਹਾਨ ਵਿਚ ਹੀ ਦਸੰਬਰ 2019 ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।

Vandana

This news is Content Editor Vandana