ਚੀਨ ਨੇ ਬਣਾਇਆ 500 kg ਸਾਮਾਨ ਲਿਜਾਣ ਵਾਲਾ ਮਨੁੱਖ ਰਹਿਤ ਜਹਾਜ਼

06/24/2019 3:50:37 PM

ਬੀਜਿੰਗ (ਬਿਊਰੋ)— ਚੀਨ ਦੀ ਫੌਜ ਨੇ ਤਕਨਾਲੋਜੀ ਦੀ ਵਰਤੋਂ ਕਰਦਿਆਂ 500 ਕਿਲੋਗ੍ਰਾਮ ਤੋਂ ਵੱਧ ਵਜ਼ਨੀ ਸਾਮਾਨ ਲਿਜਾਣ ਵਿਚ ਸਮਰੱਥ ਇਕ ਮਨੁੱਖ ਰਹਿਤ ਕੈਰੀਅਰ ਜਹਾਜ਼ ਦਾ ਸਫਲ ਪਰੀਖਣ ਕੀਤਾ। ਇਸ ਪਰੀਖਣ ਨੇ ਚੀਨ ਨੂੰ ਹੁਣ ਇਸ ਕਾਬਲ ਬਣਾ ਦਿੱਤਾ ਹੈ ਕਿ ਉਹ ਯੁੱਧ ਖੇਤਰਾਂ ਵਿਚ ਵੀ ਪੈਰਾਸ਼ੂਟ ਜ਼ਰੀਏ ਮਿਲਟਰੀ ਉਪਕਰਣਾਂ ਅਤੇ ਸਮਗੱਰੀ ਦੀ ਆਸਾਨੀ ਨਾਲ ਸਪਲਾਈ ਕਰ ਸਕੇਗਾ। 

ਚਾਈਨਾ ਸੈਂਟਰਲ ਟੈਲੀਵਿਜ਼ਨ (ਸੀ.ਸੀ.ਟੀਵੀ.) ਦੀ ਸੋਮਵਾਰ ਦੀ ਖਬਰ ਮੁਤਾਬਕ ਜਨਮੁਕਤੀ ਫੌਜ (ਪੀ.ਐੱਲ.ਏ.) ਦੀ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਅਤੇ ਚੀਨੀ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਕਾਰਪੋਰੇਸ਼ਨ ਨੇ ਸੰਯੁਕਤ ਰੂਪ ਵਿਚ ਪੱਛਮੀ-ਉੱਤਰੀ ਚੀਨ ਵਿਚ ਗਾਂਸੂ ਸੂਬੇ ਦੇ ਝਾਂਗਵੇ ਵਿਚ ਇਹ ਸਫਲ ਪਰੀਖਣ ਕੀਤਾ। ਖਬਰ ਮੁਤਾਬਕ ਇਕ ਇੰਜਣ ਵਾਲੇ ਇਸ ਮਨੁੱਖ ਰਹਿਤ ਜਹਾਜ਼ ਨੇ ਸਫਲਤਾਪੂਰਵਕ ਮਿਲਟਰੀ ਸਮਗੱਰੀ ਨੂੰ ਤੈਅ ਜਗ੍ਹਾ 'ਤੇ ਪਹੁੰਚਾਇਆ। 

ਫਿਲਹਾਲ ਜਹਾਜ਼ ਦੇ ਡਿਜ਼ਾਈਨ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਏਜੰਸੀ ਨੇ ਫੌਜ ਦੀ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਦੇ ਸੰਯੁਕਤ ਲੌਜੀਸਟਿਕ ਅਕੈਡਮੀ ਦੇ ਪ੍ਰਧਾਨ ਲੀ ਰੂਈਸਿੰਗ ਦੇ ਹਵਾਲੇ ਨਾਲ ਦੱਸਿਆ ਕਿ ਚੀਨ ਨੇ ਪਹਿਲੀ ਵਾਰ ਮਨੁੱਖ ਰਹਿਤ ਜਹਾਜ਼ ਜ਼ਰੀਏ 500 ਕਿਲੋਮੀਟਰ ਤੋਂ ਵੱਧ ਲੰਬੀ ਉਡਾਣ ਭਰ ਕੇ 500 ਕਿਲੋਗ੍ਰਾਮ ਤੋਂ ਵੱਧ ਵਜ਼ਨੀ ਸਾਮਾਨ ਤੈਅ ਜਗ੍ਹਾ 'ਤੇ ਪੈਰਾਸ਼ੂਟ ਜ਼ਰੀਏ ਪਹੁੰਚਾਇਆ।

Vandana

This news is Content Editor Vandana