ਗੁਰਤਾ ਤਰੰਗਾਂ ਦਾ ਪਤਾ ਲਗਾਉਣ ਲਈ ਚੀਨ ਨੇ ਲਾਂਚ ਕੀਤੇ ਦੋ ਉਪਗ੍ਰਹਿ

12/10/2020 1:52:52 PM

ਬੀਜਿੰਗ (ਭਾਸ਼ਾ): ਚੀਨ ਨੇ ਸਿਚੁਆਨ ਸੂਬੇ ਦੇ ਸ਼ਿਚਾਂਗ ਸੈਟੇਲਾਈਟ ਲਾਂਚ ਸੈਂਟਰ ਤੋਂ ਵੀਰਵਾਰ ਨੂੰ ਗੁਰਤਾ ਤਰੰਗਾਂ ਦਾ ਪਤਾ ਲਗਾਉਣ ਲਈ ਦੋ ਉਪਗ੍ਰਹਿ ਲਾਂਚ ਕੀਤੇ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ, ਗ੍ਰੇਵੀਟੇਸ਼ਨ ਵੈਬ ਹਾਈ ਐਨਰਜੀ ਇਲੈਕਟ੍ਰੋਮੈਗਨੇਟਿਕ ਕਾਊਂਟਰਪਾਰਟ ਆਲ ਸਕਾਈ ਮਾਨੀਟਰ (GECAM) ਮਿਸ਼ਨ ਦੇ ਦੋ ਉਪਗ੍ਰਹਿਆਂ ਨੂੰ ਤੜਕੇ ਇਕ ਲੌਂਗ ਮਾਰਚ-11 ਰਾਕੇਟ ਦੇ ਜ਼ਰੀਏ ਲਾਂਚ ਕੀਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ 'ਚ 3 ਭਾਰਤੀ ਆਜ਼ਾਦੀ ਘੁਲਾਟੀਆਂ ਦੀ ਯਾਦ 'ਚ ਬਣਾਇਆ ਗਿਆ ਸਮਾਰਕ

ਜੇ.ਈ.ਸੀ.ਏ.ਐੱਮ. ਦੇ ਦੋ ਉਪਗ੍ਰਹਿਆਂ ਦੀ ਵਰਤੋਂ ਉੱਚ ਊਰਜਾ ਵਾਲੀਆਂ ਖਗੋਲੀ ਘਟਨਾਵਾਂ ਜਿਵੇਂ ਕਿ ਗੁਰਤਾ ਤਰੰਗ ਗਾਮਾ ਕਿਰਨਾਂ ਦੇ ਖਿੰਡਣ, ਉੱਚ ਦਰਜੇ ਵਾਲੇ ਫਾਸਟ ਰੇਡੀਓ ਬ੍ਰਸਟਸ (ਕੁਝ ਸਮੇਂਦੇ  ਲਈ ਰੇਡੀਓ ਤਰੰਗਾਂ ਜਿਵੇਂ ਦਿਸਣ ਵਾਲੀਆਂ ਕਿਰਨਾਂ ਦੇ ਖਿੰਡਣ), ਵਿਸ਼ੇਸ਼ ਗਾਮਾ ਕਿਰਨਾਂ ਦੇ ਖਿੰਡਣ 'ਤੇ ਨਿਗਰਾਨੀ ਰੱਖਣ ਦੇ ਲਈ ਕੀਤਾ ਜਾਵੇਗਾ। ਇਸ ਦਾ ਉਦੇਸ਼ ਨਿਊਟ੍ਰਾਨ ਤਾਰਿਆਂ ਅਤੇ ਬਲੈਕ ਹੋਲਸ ਸਮੇਤ ਕਈ ਹੋਰ ਚੀਜ਼ਾਂ ਅਤੇ ਘਟਨਾਵਾਂ ਦਾ ਅਧਿਐਨ ਕਰਨਾ ਹੈ।
 

ਨੋਟ-  ਚੀਨ ਨੇ ਲਾਂਚ ਕੀਤੇ ਦੋ ਉਪਗ੍ਰਹਿ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana