ਚੀਨ ਦਾ ਫੌਜੀ ਖ਼ਤਰਾ ਹਕੀਕਤ ਹੈ ਤਾਇਵਾਨ

09/20/2020 3:25:35 PM

ਤਾਈਪੇਈ: ਚੀਨ ਵਾਰ-ਵਾਰ ਤਾਇਵਾਨ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਹਮਲਾਵਰ ਢੰਗ ਨਾਲ ਇਸ ਖੁਦਮੁਖਤਿਆਰ ਟਾਪੂ 'ਚ ਦਖਲ ਅੰਦਾਜ਼ੀ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਇਸ ਗੱਲ ਦਾ ਪ੍ਰਗਟਾਵਾ ਤਾਇਵਾਨ ਦੇ ਵਿਦੇਸ਼ ਮੰਤਰੀ ਯੋਸਫ ਰੂਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਤਾਇਵਾਨ ਦੇ ਸਿਰ 'ਤੇ ਮੰਡਰਾਅ ਰਿਹਾ ਚੀਨ ਦਾ ਖ਼ਤਰਾ ਇਕ ਹਕੀਕਤ ਹੈ ਅਤੇ ਤਾਇਵਾਨ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਵੀ ਬਹੁਤ ਗੰਭੀਰ ਹਨ। ਚੀਨ ਦੀਆਂ ਫੌਜੀ ਧਮਕੀਆਂ ਨੂੰ ਨਜਿੱਠਣ ਦਾ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕਈ ਦਹਾਕਿਆਂ ਤੋਂ ਚੀਨ ਦੀਆਂ ਧਮਕੀਆਂ ਹੇਠ ਰਹਿ ਰਹੇ ਹਾਂ। ਇਸ ਕਾਰਨ ਹੁਣ ਅਸੀਂ ਚੀਨ ਵਲੋਂ ਕੀਤੀ ਜਾ ਰਹੀ ਫੌਜੀ ਕਾਰਵਾਈ ਨੂੰ ਸਿਰਫ ਦੇਖ ਹੀ ਨਹੀਂ ਰਹੇ ਸਗੋਂ ਉਸ ਦਾ ਜਵਾਬ ਦੇਣ ਲਈ ਤਿਆਰੀਆਂ ਵੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇ ਦੋਹਾਂ ਦੇਸ਼ਾਂ 'ਚ ਜੰਗ ਹੁੰਦੀ ਹੈ ਤਾਂ ਇਹ ਦੋਹਾਂ ਲਈ ਹੀ ਹਾਨੀਕਾਰਕ ਹੋਵੇਗੀ। ਉਨ੍ਹਾਂ ਕਿਹਾ ਕਿ ਬੀਤੇ ਸ਼ੁੱਕਰਵਾਰ ਚੀਨ ਨੇ ਆਪਣੇ 18 ਜੰਗੀ ਜਹਾਜ਼ਾਂ ਨਾਲ ਤਾਇਵਾਨ ਦੀ ਸੀਮਾ 'ਚ ਦਖਲ ਅੰਦਾਜੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜਾ ਅੱਗ ਨਾਲ ਖੇਡਦਾ ਹੈ ਉਹ ਖੁਦ ਵੀ ਸੜ ਜਾਂਦਾ ਹੈ।


Shyna

Content Editor

Related News