ਚੀਨ ਦੇ ਵਾਇਰਸ ਨਾਲ ਪੂਰੀ ਦੁਨੀਆ ਨੂੰ ਗੰਭੀਰ ਖਤਰਾ

01/27/2020 10:49:44 PM

ਜਿਨੇਵਾ (ਏ.ਐਫ.ਪੀ.)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਸੋਮਵਾਰ ਨੂੰ ਕਿਹਾ ਕਿ ਚੀਨ ਵਿਚ ਖਤਰਨਾਕ ਵਾਇਰਸ ਨਾਲ ਸੰਸਾਰਕ ਖਤਰਾ ਉੱਚ ਪੱਧਰ ਦਾ ਹੈ। ਉਸ ਨੇ ਪਿਛਲੀ ਰਿਪੋਰਟ ਵਿਚ ਕੀਤੀ ਗਈ ਖਾਮੀ ਨੂੰ ਕਬੂਲ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਖਤਰਾ ਮੱਧਮ ਪੱਧਰ ਦਾ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਸੰਸਥਾ ਨੇ ਐਤਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਕਿਹਾ ਕਿ ਚੀਨ ਵਿਚ ਖਤਰਾ ਵਧੇਰੇ ਹੈ, ਜਦੋਂ ਕਿ ਖੇਤਰੀ ਅਤੇ ਸੰਸਾਰਕ ਪੱਧਰ 'ਤੇ ਇਹ ਖਤਰਾ ਉੱਛ ਪੱਧਰ ਦਾ ਹੈ। ਡਬਲਿਊ. ਐਚ.ਓ. ਨੇ ਕਿਹਾ ਕਿ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰਕਾਸ਼ਿਤ ਪਿਛਲੀਆਂ ਰਿਪੋਰਟਾਂ ਵਿਚ ਇਹ ਗੱਲ ਗਲਤ ਹੀ ਪ੍ਰਕਾਸ਼ਿਤ ਹੋ ਗਈ ਸੀ ਕਿ ਸੰਸਾਰਕ ਖਤਰਾ ਮੱਧਮ ਪੱਧਰ ਦਾ ਹੈ। ਇਸ ਬਾਰੇ ਵਿਚ ਵਧੇਰੇ ਜਾਣਕਾਰੀ ਮੰਗਣ 'ਤੇ ਡਬਲਿਊ.ਐਚ.ਓ. ਦੀ ਬੁਲਾਰਣ ਫਾਦੇਲ ਚੈਬ ਨੇ ਸਿਰਫ ਇੰਨਾ ਕਿਹਾ ਕਿ ਸ਼ਬਦ ਲਿਖਣ ਵਿਚ ਖਾਮੀ ਹੋਈ।

Sunny Mehra

This news is Content Editor Sunny Mehra