ਇਕ ਐਪ ਜ਼ਰੀਏ 10 ਕਰੋੜ ਸਮਾਰਟਫੋਨ ਯੂਜ਼ਰਜ਼ ਦੀ ‘ਜਸੂਸੀ’ ਕਰ ਰਹੀ ਚੀਨ ਦੀ ਸਰਕਾਰ

10/15/2019 1:32:30 PM

ਗੈਜੇਟ ਡੈਸਕ– ਜਰਮਨੀ ਦੀ ਇਕ ਸਾਈਬਰ ਸਕਿਓਰਿਟੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਸਰਕਾਰ ਆਪਣੇ ਇਕ ਐਪ ਜ਼ਰੀਏ ਐਂਡਰਾਇਡ ਯੂਜ਼ਰਜ਼ ’ਤੇ ਨਜ਼ਰ ਰੱਖ ਰਹੀ ਹੈ। ਇਹ ਜਾਣਕਾਰੀ Study the Great Nation ਨਾਂ ਦੇ ਇਕ ਐਪ ’ਤੇ ਰਿਸਰਚ ਕਰਦੇ ਸਮੇਂ ਸਾਹਮਣੇ ਆਈ ਹੈ। ਇਹ ਇਕ ਸਰਕਾਰੀ ਐਪ ਹੈ ਜਿਸ ਨੂੰ ਚੀਨੀ ਸਰਕਾਰ ਨੇ ਕਾਫੀ ਪ੍ਰਮੋਟ ਵੀ ਕੀਤਾ ਸੀ। Cure53 ਨਾਂ ਦੀ ਕੰਪਨੀ ਨੇ ਰਿਪੋਰਟ ’ਚ ਦਾਅਵਾ ਕੀਤਾ ਕਿ ਇਸ ਐਪ ਨੂੰ ਕਰੀਬ 10 ਕਰੋੜ ਯੂਜ਼ਰਜ਼ ਨੇ ਨਿੱਜੀ ਡਾਟਾ ਦਾ ਐਕਸੈਸ ਮਿਲਿਆ ਹੋਇਆ ਹੈ। ਹਾਲਾਂਕਿ, ਚੀਨ ਦੀ ਸਰਕਾਰ ਨੇ ਅਜਿਹੇ ਕਿਸੇ ਵੀ ਦਾਅਵੇ ਨੂੰ ਨਕਾਰ ਦਿੱਤਾ ਹੈ। 

ਕੀ ਹੈ ਇਹ ਐਪ
ਇਸ ਐਪ ਨੂੰ ਫਰਵਰੀ ’ਚ ਜਾਰੀ ਕੀਤਾ ਗਿਆ ਸੀ। ਐਪ ਨੂੰ ਡਾਊਨਲੋਡ ਕਰਨ ਲਈ ਚੀਨੀ ਸਰਕਾਰ ਵਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਚੀਨ ’ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਗਿਆਫ੍ਰੀ ਪ੍ਰੋਗਰਾਮ ਬਣ ਗਿਆ। Study the Great Nation ਐਪ ਦਾ ਵਿਸ਼ਲੇਸ਼ਣ ਕਰਦੇ ਸਮੇਂ ਸਾਹਮਣੇ ਆਇਆ ਹੈ ਕਿ ਇਸ ਐਪ ਦੀ ਸਕਿਓਰਿਟੀ ਕਾਫੀ ਕਮਜ਼ੋਰ ਹੈ। ਇਹ ਯੂਜ਼ਰ ਦੇ ਇਸਤੇਮਾਲ ਨੂੰ ਮਾਨਿਟਰ ਕਰਦਾ ਹੈ ਅਤੇ ਡਾਟਾ ਕਾਪੀ ਕਰ ਸਕਦਾ ਹੈ। 

Cure53 ਨੇ ਦੱਸਿਆ ਕਿ ਐਪ ’ਚ ਕਈ ਹਿਡਨ ਫੀਚਰਜ਼ ਵੀ ਪਾਏ ਗਏ ਹਨ। ਇਹ ਐਪ ਉਨ੍ਹਾਂ ਸਾਰੇ ਐਪਸ ਦੀ ਇਕ ਲਿਸਟ ਬਣਾ ਲੈਂਦਾ ਹੈ ਜੋ ਯੂਜ਼ਰ ਨੇ ਆਪਣੇ ਫੋਨ ’ਚ ਇੰਸਟਾਲ ਕੀਤੇ ਹੋਏ ਹਨ। ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਇਸ ਐਪ ਨੇ ਐਨਕ੍ਰਿਪਸ਼ਨ ਨੂੰ ਵੀ ਕਮਜ਼ੋਰ ਕਰ ਦਿੱਤਾ ਹੈ, ਜਿਸ ਨਾਲ ਸਰਕਾਰ ਲਈ ਡਾਟਾ ਅਤੇ ਮੈਸੇਜ ਦਾ ਐਕਸੈਸ ਆਸਾਨ ਹੋ ਜਾਂਦਾ ਹੈ। 

ਜ਼ਰੂਰੀ ਕੀਤਾ ਗਿਆ ਐਪ ਦਾ ਇਸਤੇਮਾਲ
ਇਸ ਐਪ ਰਾਹੀਂ ਸਰਾਕਰੀ ਖਬਰਾਂ ਅਤੇ ਤਸਵੀਰਾਂ ਜਾਰੀ ਕੀਤੀਆਂ ਜਾਂਦੀਆਂ ਹਨ। ਲੋਕਾਂ ਨੂੰ ਆਰਟਿਕਲ ਪੜ੍ਹਨ, ਕੁਮੈਂਟ ਕਰਨ ਅਤੇ ਕਵਿਜ਼ ਖੇਡਣ ਲਈ ਪੁਆਇੰਟ ਦਿੱਤੇ ਜਾਂਦੇ ਹਨ। ਚੀਨ ’ਚ ਸੱਤਾਧਾਰੀ ਪਾਰਟੀ ਨਾਲ ਜੁੜੇ ਅਧਿਕਾਰੀਆਂ ਅਤੇ ਸਰਕਾਰੀ ਨੌਕਰਾਂ ਲਈ ਇਸ ਦਾ ਇਸਤੇਮਾਲ ਜ਼ਰੂਰੀ ਹੈ।