ਚੀਨ ਦੀ ਨਵੀਂ ਸਾਜ਼ਿਸ਼, ਫੁਜਿਆਨ ਸੂਬੇ ਵਿਚ ਬਣਾਇਆ ਨਵਾਂ ਹੈਲੀਕਾਪਟਰ ਬੇਸ

03/17/2021 12:40:17 AM

ਤਾਈਪੇ- ਚੀਨ ਅਤੇ ਤਾਈਵਾਨ ਵਿਚਾਲੇ ਇਨ੍ਹੀਂ ਦਿਨੀਂ ਤਣਾਅ ਚੱਲ ਰਿਹਾ ਹੈ। ਚੀਨ ਤਾਈਵਾਨ ਵਿਰੁੱਧ ਕਈ ਸਾਜ਼ਿਸ਼ ਚੱਲ ਰਿਹਾ ਹੈ। ਹੁਣ ਖਬਰ ਹੈ ਕਿ ਚੀਨ ਫੁਜਿਆਨ ਸੂਬੇ ਵਿਚ ਨਵਾਂ ਹੈਲੀਕਾਪਟਰ ਬੇਸ ਬਣਾ ਰਿਹਾ ਹੈ ਜਿਸ ਨਾਲ ਤਾਈਵਾਨ ਨੂੰ ਖਤਰਾ ਹੋ ਸਕਦਾ ਹੈ। ਤਾਈਵਾਨੀ ਫੌਜੀ ਮਾਹਰ ਨੇ ਉਪਗ੍ਰਹਿ ਤੋਂ ਮਿਲੀਆਂ ਤਸਵੀਰਾਂ ਦੇ ਆਧਾਰ 'ਤੇ ਇਕ ਰਿਪੋਰਟ ਵਿਚ ਇਸ ਦਾ ਖੁਲਾਸਾ ਕੀਤਾ ਹੈ। ਤਾਈਵਾਨ ਦੀ ਇਕ ਵੈੱਬਸਾਈਟ ਨੇ ਫੌਜੀ ਮਾਹਰ ਹੁ ਚੇਂਗ ਦੇ ਹਵਾਲੇ ਤੋਂ ਕਿਹਾ ਹੈ ਕਿ ਪਹਿਲਾਂ ਉਥੇ ਇਹ ਹੈਲੀਕਾਪਟਰ ਬੇਸ ਨਹੀਂ ਸੀ ਜੋ ਹੁਣ ਨਜ਼ਰ ਆ ਰਿਹਾ ਹੈ।
ਰਿਪੋਰਟ ਵਿਚ ਕਿਹਾ ਗਿਆ ਕਿ ਇਸ ਹੈਲੀਕਾਪਟਰ ਬੇਸ ਤੋਂ ਇਕ ਗੱਲ ਨੂੰ ਸਪੱਸ਼ਟ ਹੋ ਰਹੀ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤਾਈਵਾਨ ਦੇ ਨਾਲ ਮਾਮਲਾ ਸੁਲਝਾਉਣ ਦੇ ਮੂਡ ਵਿਚ ਨਹੀਂ ਹੈ। ਚੀਨ ਆਪਣੀ ਫੌਜ ਦੀ ਸ਼ਕਤੀ ਨੂੰ ਹੋਰ ਵਧਾ ਰਿਹਾ ਹੈ ਜਿਸ ਨਾਲ ਤਾਈਵਾਨ 'ਤੇ ਕਿਸੇ ਵੱਡੇ ਸੰਕਟ ਦੇ ਬੱਦਲ ਛਾਏ ਹਨ। ਤਾਈਵਾਨ ਹੀ ਨਹੀਂ ਅਮਰੀਕੀ ਫੌਜ ਲਈ ਵੀ ਇਹ ਹੈਲੀਕਾਪਟਰ ਬੇਸ ਵੱਡੀ ਚੁਣੌਤੀ ਹੈ ਕਿਉਂਕਿ ਡ੍ਰੈਗਨ ਇਥੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕਰ ਸਕਦਾ ਹੈ।

ਇਹ ਵੀ ਪੜ੍ਹੋ- ਕਪਾਹ 'ਤੇ ਮਚੀ ਪਾਕਿ 'ਚ ਭਾਜੜ, ਇਮਰਾਨ ਖਾਨ 'ਤੇ ਭਾਰਤ ਤੋਂ ਮਦਦ ਮੰਗਣ ਦਾ ਭਾਰੀ ਦਬਾਅ

ਰਿਪੋਰਟ ਮੁਤਾਬਕ ਫੁਜਿਆਨ ਸੂਬੇ ਦੇ ਜਾਂਗਝੂ ਵਿਚ ਇਕ ਨਵਾਂ ਹੈਲੀਪੋਰਟ ਵੀ ਬਣਾਇਆ ਗਿਆ ਹੈ। ਇਸ ਵਿਚ ਰਨਵੇ ਤੋਂ ਇਲਾਵਾ 1700 ਮੀਟਰ ਲੰਬਾ ਪ੍ਰਸ਼ਾਸਨਿਕ  ਭਵਨ ਵੀ ਦਿਖ ਰਿਹਾ ਹੈ। ਰਨਵੇ ਦੀ ਲੰਬਾਈ 600 ਮੀਟਰ ਹੈ ਅਤੇ ਜਹਾਜ਼ ਲਈ 27 ਹੈਂਗਰ ਹਨ। ਇਕ ਗੁਪਤ ਮਾਹਰ ਨੇ ਦੱਸਿਆ ਕਿ ਸਾਮਰਿਕ ਲੋੜਾਂ ਮੁਤਾਬਕ ਇਥੇ ਚੀਨ ਆਪਣੀ ਫੌਜ ਅਤੇ ਨੇਵੀ ਦੇ ਸੰਚਾਲਨ ਦੀ ਤਾਇਨਾਤੀ ਵਧਾ ਸਕਦਾ ਹੈ। ਇਥੋਂ ਤਾਈਵਾਨ ਆਸਾਨੀ ਨਾਲ ਨਿਗਰਾਨੀ ਕੀਤੀ ਜਾ ਸਕੇਗੀ। ਦੱਸ ਦਈਏ ਕਿ ਚੀਨ  ਨੇ ਤਾਈਵਾਨ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਤੋਂ ਪਹਿਲਾਂ ਤੋਂ ਆਉਣ ਵਾਲੇ ਅਨਾਨਾਸ 'ਤੇ ਪਾਬੰਦੀ ਲਗਾ ਦਿੱਤੀ ਸੀ। ਚੀਨ ਆਰਥਿਕ ਤੌਰ 'ਤੇ ਵੀ ਤਾਈਵਾਨ 'ਤੇ ਹਮਲਾ ਕਰਨਾ ਚਾਹੁੰਦਾ ਸੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ

Sunny Mehra

This news is Content Editor Sunny Mehra