ਚੀਨ ਦੀ ਲਕਿਨ ਕੌਫੀ ਨੇ ਧੋਖਾਦੇਹੀ ਲਈ ਮੰਗੀ ਮੁਆਫੀ

04/06/2020 1:30:27 AM

ਪੇਈਚਿੰਗ (ਏਜੰਸੀ)-ਚੀਨ ’ਚ ਕੌਫੀ ਰੈਸਟੋਰੈਂਟ ਚਲਾਉਣ ਵਾਲੀ ਪ੍ਰਮੁੱਖ ਕੰਪਨੀ ਲਕਿਨ ਕੌਫੀ ਨੇ ਇਕ ਸੀਨੀਅਰ ਅਧਿਕਾਰੀ ਵੱਲੋਂ 2019 ’ਚ 31 ਕਰੋਡ਼ ਡਾਲਰ (2.2 ਅਰਬ ਯੁਆਨ) ਦੀ ਵਿਕਰੀ ਦੇ ਫਰਜ਼ੀਵਾੜੇ ਦਾ ਖੁਲਾਸਾ ਹੋਣ ਤੋਂ ਬਾਅਦ ਐਤਵਾਰ ਨੂੰ ਇਸ ਨੂੰ ਲੈ ਕੇ ਮੁਆਫੀ ਮੰਗੀ। ਇਹ ਕੰਪਨੀ ਇੱਥੇ ਕੌਮਾਂਤਰੀ ਕੰਪਨੀ ਸਟਾਰਬਕਸ ਦੀ ਪ੍ਰਮੁੱਖ ਮੁਕਾਬਲੇਬਾਜ਼ ਮੰਨੀ ਜਾਂਦੀ ਹੈ।

PunjabKesari

ਕੰਪਨੀ ਨੇ ਅਮਰੀਕਾ ਦੇ ਜ਼ਮਾਨਤ ਅਤੇ ਸ਼ੇਅਰ ਬਾਜ਼ਾਰ ਰੈਗੂਲੇਟਰੀ ਨੂੰ ਪਿਛਲੇ ਹਫਤੇ ਦੱਸਿਆ ਸੀ ਕਿ ਇਸ ਮਾਮਲੇ ’ਚ ਅੰਦਰੂਨੀ ਜਾਂਚ ਚੱਲ ਰਹੀ ਹੈ। ਕੰਪਨੀ ਨੇ ਦੱਸਿਆ ਹੈ ਕਿ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਜਿਉ ਜਿਆਨ ਸਮੇਤ ਹੋਰ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਉਸ ਦੇ ਸਾਰੇ ਸਟੋਰ ਪਹਿਲਾਂ ਵਾਂਗ ਹੀ ਖੁੱਲ੍ਹੇ ਰਹਿਣਗੇ।


Karan Kumar

Content Editor

Related News